ਮਹਾਰਾਸ਼ਟਰ ‘ਚ ਸਚਿਨ ਸਮੇਤ ਵੱਖ-ਵੱਖ ਸਿਤਾਰਿਆਂ ਨੇ ਪਾਈ ਵੋਟ

ਮੁੰਬਈ : ਮਹਾਰਾਸ਼ਟਰ ਦੇ 10 ਮਹਾਨਗਰ ਪਾਲਿਕਾਵਾਂ ਲਈ ਅੱਜ ਮਤਦਾਨ ਹੋਇਆ| ਇਸ ਤੋਂ ਇਲਾਵਾ ਦੂਸਰੇ ਪੜਾਅ ਦੇ 11 ਜਿਲ੍ਹਿਆਂ ਤੇ 118 ਪੰਚਾਇਤ ਸੰਮਤੀਆਂ ਲਈ ਵੀ ਵੋਟ ਪਾਏ ਗਏ| ਇਨ੍ਹਾਂ ਚੋਣਾਂ ਲਈ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ ਤੇ ਉਨ੍ਹਾਂ ਦੀ ਪਤਨੀ ਵੀ ਵੋਟ ਪਾਉਣ ਪਹੁੰਚੇ| ਇਸ ਤੋਂ ਇਲਾਵਾ ਕਈ ਫਿਲਮੀ ਸਿਤਾਰਿਆਂ ਨੇ ਵੀ ਵੋਟ ਪਾਈ|