ਭੈਣਾਂ ਦੀ ਇੱਜਤ ਬਚਾਉਣ ਲਈ ਕਰ ਦਿੱਤਾ ਕਤਲ

download-300x150ਰਣਜੀਤ ਨੇ ਹੱਥ ਵਧਾ ਕੇ ਮਾਲਾ ਦੀ ਮੁੱਠੀ ‘ਤੇ ਦਬਾਅ ਪਾਇਆ, ਜਿਸ ਨਾਲ ਦੋਵਾਂ ਵਿੱਚਕਾਰ ਦੂਰੀ ਇੰਨੀ ਘੱਟ ਹੋ ਗਈ ਕਿ ਮਾਲਾ ਦੇ ਸਾਹ ਰਣਜੀਤ ਦੇ ਚਿਹਰੇ ਨਾਲ ਟਕਰਾਉਣ ਲੱਗੇ। ਮਾਲਾ ਹੱਸੀ, ਮੇਰਾ ਮੂੰਹ ਆਪਣੇ ਮੂੰਹ ਦੇ ਕੋਲ ਕਿਉਂਲੈ ਆਏ। ਸ਼ਰਾਰਤ ਕਰਨ ਦਾ ਮਨ ਕਰ ਰਿਹਾ ਹੈ।
ਸ਼ਰਾਰਤ ਬਾਅਦ ਵਿੱਚ ਕਰਾਂਗਾ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਬਹੁਤ ਖੂਬਸੂਰਤ ਹੋ।
ਇਹ ਗੱਲ ਪਹਿਲੀ ਵਾਰ ਨਹੀਂਬੋਲ ਰਹੇ, ਸੈਂਕੜੇ ਵਾਰ ਬੋਲ ਚੁੱਕੇ ਹੋ। ਕਰੋੜਾਂ ਵਾਰ ਬੋਲਾਂ ਤਾਂ ਵੀ ਘੱਟ ਹੈ।
ਰਣਜੀਤ ਦੀ ਜਾਗ ਖੁੱਲ੍ਹੀ ਅਤੇ ਸੁਪਨਾ ਟੁੱਟ ਗਿਆ। ਕੁਝ ਦੇਰ ਤੱਕ ਰਣਜੀਤ ਉਸੇ ਸੁਪਨੇ ਬਾਰੇ ਸੋਚਦਾ ਰਿਹਾ ਅਤੇ ਰੱਬ ਨੂੰ ਪ੍ਰਾਰਥਨਾ ਕਰਦਾ ਰਿਹਾ ਕਿ ਅਜਿਹਾ ਹਸੀਨ ਸੁਪਨਾ ਉਸਨੂੰ ਰੋਜ਼ ਆਵੇ, ਵਾਰ-ਵਾਰ ਆਵੇ।
27 ਸਾਲਾ ਰਣਜੀਤ ਜ਼ਿਲ੍ਹਾ ਸ਼ਾਹਜਹਾਂਪੁਰ ਦੀ ਤਹਿਸੀਲ ਪੁਯੂਵਾਇਆਂ ਦਾ ਨਿਵਾਸੀਸੀ। ਉਸਦੀ ਮਾਂ ਦਾ ਨਾਂ ਸ਼ਕੁੰਤਲਾ ਅਤੇ ਪਿਤਾ ਦਾ ਨਾਂ ਰਾਮਪਾਲ ਸੀ। ਰਾਮਪਾਲ ਦੇ ਕੋਲ ਲੋੜੀਂਦੀ ਖੇਤੀ ਯੋਗ ਜ਼ਮੀਨ ਸੀ।
ਰਣਜੀਤ ਬੀ. ਏ. ਫ਼ਾਈਨਲ ਦਾ ਵਿਦਿਆਰਥੀ ਸੀ। ਉਸਦੇ ਨਾਲ ਹੀ ਉਹ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਸਦਾ ਟੀਚਾ ਪ੍ਰਸ਼ਾਸਨਿਕ ਸੇਵਾ ਵਿੱਚ ਜਾਣ ਦਾ ਸੀ। ਰਣਜੀਤ ਵਿੱਚ ਜੋ ਪੜ੍ਹਾਈ ਦੀ ਲਗਨ ਸੀ, ਉਸਦੇ ਮੱਦੇਨਜ਼ਰ ਸਾਰਿਆਂ ਨੂੰ ਯਕੀਨ ਸੀ ਕਿ ਇੱਕ ਦਿਨ ਉਹ ਜ਼ਰੂਰ ਹੀ ਵੱਡਾ ਅਫ਼ਸਰ ਬਣੇਗਾ।
ਦੂਜੇ ਲੋਕਾਂ ਵਾਂਗ ਸੁਧਾ ਨੂੰ ਨੇੜਲੇ ਭਵਿੱਖ ਵਿੱਚ ਰਣਜੀਤ ਦੇ ਅਫ਼ਸਰ ਬਣਨ ਦਾ ਵਿਸ਼ਵਾਸ ਸੀ। 18 ਸਾਲਾ ਸੁਧਾ ਰਣਜੀਤ ਦੇ ਪੜੌਸ ਵਿੱਚ ਰਹਿਣ ਵਾਲੇ ਇੰਦਰਾਪੁਰਮ ਸਥਿਤ ਇੱਕ ਕਾਲੋਨੀ ਵਿੱਚ ਕਿਰਾਏ ਤੇ ਮਕਾਨ ਲਿਆ ਅਤੇ ਉਥੇ ਰਹਿਣ ਲੱਗਿਆ। ਹਫ਼ਤੇ ਦੀ ਛੁੱਟੀ ਮੌਕੇ ਉਹ ਆਪਣੇ ਪਿੰਡ ਆਉਂਦਾ ਸੀ।
ਭਰਾ ਲਖਨਊ ਵਿੱਚ ਰਹਿੰਦਾ ਸੀ, ਪਿਤਾ ਸਵੇਰੇ ਹੀ ਖੇਤ ਚਲਿਆ ਜਾਂਦਾ ਸੀ, ਮਾਂ ਦੇ ਕੋਲ ਸੈਂਕੜੇ ਕੰਮ ਸਨ, ਇਸ ਕਰਕੇ ਸੁਧਾ ਆਪਣੇ ਮਨ ਦੀ ਮਾਲਕ ਹੋ ਗਈ ਸੀ। ਛੋਟੀ ਭੈਣ ਮਾਲਾ ਨਾਲ ਉਸਨੂੰ ਨਾ ਕਿਸੇ ਕਿਸਮ ਦਾ ਭੈਅ ਸੀ, ਨਾ ਸੰਕਟ।
ਸੁਧਾਰ ਉਮਰ ਦੇ ਉਸ ਦੌਰ ਵਿੱਚ ਸੀ, ਜਿਸ ਵਿੱਚ ਲੜਕੀਆਂ ਅੱਖਾਂ ਵਿੱਚ ਸੁਨਹਿਰੀ ਸੁਪਨੇ ਲੈਂਦੀਆਂ ਹਨ। ਸੁਧਾ ਵੀ ਅਜਿਹੇ ਹੀ ਸੁਪਨੇ ਦੇਖਦੀ ਅਤੇ ਕਲਪਨਾਮਈ ਅਕਸ ਬਣਾਉਂਦੀ ਰਹਿੰਦੀ। ਇੱਕ ਦਿਨ ਸੁਧਾ ਦੀ ਕਲਪਨਾ ਵਿੱਚ ਬਣਾਈ ਛਵੀ ਦਾ ਆਪਣੇ ਵਾਕਫ਼ੀਅਤ ਖੇਤਰ ਵਿੱਚ ਲੜਕਿਆਂ ਨਾਲ ਮਿਲਾਨ ਕੀਤਾ ਤਾਂ ਪਾਇਟਾ ਕਿ ਉਹ ਤਸਵੀਰ ਹੂਬਹੂ ਰਣਜੀਤ ਵਰਗੀ ਹੈ।
ਰਣਜੀਤ ਹੈਂਡਸਮ ਅਤੇ ਸਮਾਰਟ ਲੜਕਾ ਸੀ।ਸਾਰਿਆਂ ਨੂੰ ਉਸਦਾ ਭਵਿੱਖ ਉਜਲਾ ਨਜ਼ਰ ਆਉਂਦਾਸੀ। ਅੰਤ ਸੁਧਾ ਮਨ ਹੀ ਮਨ ਰਣਜੀਤ ‘ਤੇ ਫ਼ਿਦਾ ਹੋ ਗਈ। ਪਹਿਲਾਂ ਉਹ ਕਾਲਪਨਿਕ ਪ੍ਰੇਮੀ ਦੇ ਸੁਪਨੇ ਦੇਖਿਆ ਕਰਦੀ ਸੀ, ਹੁਣ ਰਣਜੀਤ ਦੇ ਸੁਪਨੇ ਦੇਖਣ ਲੱਗੀ।
ਸੁਧਾ ਦੇ ਇਸ ਬਦਲੇ ਅੰਦਾਜ਼ ਨੇ ਰਣਜੀਤ ਦੀਆਂ ਧੜਕਣਾਂ ਤੇਜ ਕਰ ਦਿੱਤੀਆਂ ਤਾਂ ਸੋਚ ਨੂੰ ਵੀ ਨਵੀਂ ਦਿਸ਼ਾ ਦੇ ਦਿੱਤੀ। ਉਹ ਸਮਝ ਗਿਆ ਕਿ ਸੁਧਾ ਉਸਨੂੰ ਚਾਹੁਣ ਲੱਗੀ ਹੈ। ਸੁਧਾਰ ਖੂਬਸੂਰਤ ਸੀ ਅਤੇ ਰਣਜੀਤ ਦੇ ਜੀਵਨ ਵਿੱਚ ਇੱਕਦਮ ਬਹਾਰ ਬਣ ਕੇ ਆਈ ਸੀ। ਉਸ ਤੋਂ ਪਹਿਲਾਂ ਨਾ ਕੋਈ ਲੜਕੀ ਰਣਜੀਤ ਨੂੰ ਦੇਖਕੇ ਸ਼ਰਮਾਈ ਸੀ ਨਾ ਤਿਰਛੀਆਂ ਨਜ਼ਰਾਂ ਨਾਲ ਦੇਖ ਕੇ ਚੋਰੀ ਜਿਹੇ ਮੁਸਕਰਾਈ ਸੀ। ਹਾਂ ਇਹ ਗੱਲ ਅਲੱਗ ਹੈ ਕਿ ਰਣਜੀਤ ਦੀ ਖੁਹਾਇਸ਼ ਸੀ ਕਿ ਕੋਈ ਉਸਨੂੰ ਵੀ ਪਿਆਰ ਕਰਨ ਵਾਲੀ ਹੋਵੇ। ਸੁਧਾ ਨੇ ਹਾਵ-ਭਾਵ ਨਾਲ ਪਹਿਲ ਕੀਤੀ ਤਾਂ ਉਹ ਵੀ ਉਸਦੀ ਮੁਹੱਬਤ ਵਿੱਚ ਗ੍ਰਿਫ਼ਤਾਰ ਹੋ ਗਿਆ।
ਹਫ਼ਤੇ ਬੀਤ ਗਏ। ਰਣਜੀਤ ਨੇ ਪ੍ਰੇਮ ਸੱਦਾ ਨਹੀਂ ਦਿੱਤਾ ਤਾਂ ਸੁਧਾ ਨੇ ਇਹ ਪਹਿਲ ਵੀ ਖੁਦ ਕਰਨ ਦਾ ਫ਼ੈਸਲਾ ਕੀਤਾ। ਇੱਕ ਦਿਨ ਸੁਧਾ ਨੂੰ ਰਣਜੀਤ ਨਾਲ ਇੱਕਾਂਤ ਵਿੱਚ ਮਿਲਣ ਦਾ ਵਕਤ ਮਿਲ ਗਿਆ ਤਾਂ ਉਸ ਨੇ ਭੂਮਿਕਾ ਬਣਾਉਣੀ ਆਰੰਭ ਕਰ ਦਿੱਤੀ। ਇਸ਼ਕ ਦਾ ਇਜ਼ਹਾਰ ਹੋਇਆ, ਵਿਆਹ ਦਾ ਵਾਅਦਾ ਹੋਇਆ ਤਾਂ ਦੋਵਾਂ ਦੀ ਮੁਹੱਬਤ ਜਵਾਨ ਹੋਣ ਲੱਗੀ।
ਸੁਧਾ ਅਤੇ ਰਣਜੀਤ ਦੇ ਪ੍ਰੇਮ ਦੀ ਰਾਜ਼ਦਾਰ ਸੀ ਮਾਲਾ। ਦੋਵੇਂ ਭੈਣਾਂ ਘਰ ਤੋਂ ਇੱਕੱਠੀਆਂ ਨਿਕਲਦੀਆਂ ਅਤੇ ਖੇਤਾਂ ਜਾਂ ਬਾਹਰ ਕਿਸੇ ਵੀਰਾਨ ਵਿੱਚ ਪਹੁੰਚ ਜਾਂਦੀਆਂ। ਸੁਧਾ ਅਤੇ ਰਣਜੀਤ ਦੁਨੀਆਂ ਦੀਆਂ ਨਜ਼ਰਾਂ ਵਿੱਚ ਲੁਕ ਕੇ ਪ੍ਰੇਮਲਾਪ ਕਰਦੇ ਅਤੇ ਮਾਲਾ ਚੌਂਕੀਦਾਰੀ ਕਰਦੀ। ਕੁਝ ਮਹੀਨੇ ਤੱਕ ਸੁਧਾ ਅਤੇ ਰਣਜੀਤ ਦਾ ਇਸ਼ਕ ਚਲਦਾ ਰਿਹਾ, ਉਹ ਮਹਿਸੂਸ ਕਰਦਾ ਸੀ ਕਿ ਸੁਧਾ ਰਾਈਟ ਚੁਆਇਸ ਨਹੀਂ ਹੈ। ਮਹਿਸੂਬਾ ਜਾਂ ਭਵਿੱਖੀ ਪਤਨੀ ਵਿੱਚ ਉਸਨੂੰ ਜਿਸ ਖੂਬਸੂਰਤੀ ਦੀ ਲੋੜ ਸੀ, ਉਹ ਸੁਧਾ ਵਿੱਚ ਨਹੀਂ ਸੀ।
ਵੱਡੀ ਭੈਣ ਤੋਂ ਮੂੰਹ ਫ਼ੇਰ ਕੇ ਛੋਟੀ ਭੈਣ ਨਾਲ ਪ੍ਰੇਮ ਦੀਆਂ ਪੀਂਘਾਂ ਵਧਾਉਣਾ ਉਚਿਤ ਨਹੀਂ ਸੀ। ਵੱਡੀ ਭੈਣ ਦੇ ਆਸ਼ਕ ਨੂੰ ਛੋਟੀ ਭੈਣ ਆਪਣੇ ਪ੍ਰੇਮੀ ਦੇ ਰੂਪ ਵਿੱਚ ਸਵੀਕਾਰ ਕਰ ਲਵੇ, ਇਹ ਜ਼ਰੂਰੀ ਨਹੀਂ ਸੀ। ਛੋਟੀ ਦੇ ਨਾਲ ਵੱਡੀ ਭੈਣ ਦੇ ਵੀ ਭੜਕਣ ਦਾ ਸ਼ੰਕਾ ਸੀ, ਇਸ ਦੇ ਬਾਵਜੂਦ ਰਣਜੀਤ ਨੇ ਇਹ ਰਿਸਕ ਲੈਣ ਦਾ ਫ਼ੈਸਲਾ ਕੀਤਾ।
ਅਗਲੇ ਦਿਨ ਮਾਲਾ ਟਹਿਲਦੀ ਮਿਲੀ ਤਾਂ ਤੇਜ਼ ਕਦਮਾਂ ਨਾਲ ਰਣਜੀਤ ਉਸਦੇ ਕੋਲ ਪਹੁੰਚਿਆ, ਮਾਲਾ ਸ਼ਾਮ ਨੂੰ ਛੇ ਵਜੇ ਤੁਸੀਂ ਇੱਕੱਲੀ ਮੈਨੂੰ ਮਿਲੋ, ਇੱਕ ਜ਼ਰੂਰੀ ਕੰਮ ਹੈ। ਮਾਲਾ ਮੁਸਕਰਾਈ, ਤੁਹਾਡਾ ਕੰਮ ਤਾਂ ਹਮੇਸ਼ਾ ਦੀਦੀ ਨਾਲ ਪੈਂਦਾ ਹੈ, ਅੱਜ ਮੇਰੇ ਨਾਲ ਕੀ ਕੰਮ ਪੈ ਗਿਆ। ਸੁਧਾ ਨੂੰ ਨਾ ਦੱਸਣਾ ਜਦੋਂ ਤੁਸੀਂ ਮੈਨੂੰ ਮਿਲੋਗੀ।
ਸ਼ਾਮ ਨੂੰ ਤਹਿ ਸ਼ੁਦਾ ਥਾਂ ਤੇ ਦੋਵੇਂ ਮਿਲੇ। ਮਾਲਾ ਨੇ ਪੁੱਛਿਆ, ਦੱਸੋ ਕੀ ਕੰਮ ਹੈ? ਤੁਸੀਂ ਮੈਨੂੰ ਗਲਤ ਨਾ ਸਮਝੋ ਤਾਂ ਮਨ ਦੀ ਗੱਲ ਬੋਲਾਂ। ਬੋਲੋ, ਤੈਨੂੰ ਤਾਂ ਸੱਤ ਖੂਨ ਮੁਆਫ਼ ਨੇ, ਕਹਿ ਕੇ ਹੱਸਣ ਲੱਗੀ।
ਤੁਸੀਂ ਮੇਰੀ ਰਾਈਟ ਚੁਆਇਸ ਹੋ। ਮਾਲਾ ਕੁਝ ਦੇਰ ਰਣਜੀਤ ਦੀਆਂ ਅੱਖਾਂ ਵਿੱਚ ਦੇਖਦੀ ਰਹੀ ਅਤੇ ਫ਼ਿਰ ਹਾਂ ਕਰ ਦਿੱਤੀ।
ਰਣਜੀਤ ਸਮਝ ਗਿਆ ਕਿ ਲੜਕੀ ਰਾਜ਼ੀ ਹੈ। ਇਯ ਕਰਕੇ ਉਸਨੇ ਮਾਲਾ ਦਾ ਚਿਹਰਾ ਹਥੇਲੀਆਂ ਵਿੱਚ ਲੈ ਲਿਆ ਅਤੇ ਉਸਦੇ ਮੂੰਹ ਦੇ ਕੋਲ ਮੂੰਹ ਲਿਜਾ ਕੇ ਬੋਲਿਆ, ਖੁਸ਼ੀ ਦੇ ਇਸ ਮੌਕੇ ਤੇ ਮੂੰਹ ਤਾਂ ਮਿੱਠਾ ਕਰਵਾ ਦਿਓ।
ਉਸ ਦਿਨ ਤੋਂ ਬਾਅਦ ਰਣਜੀਤ ਦੋ ਕਿਸ਼ਤੀਆਂ ਵਿੱਚ ਸਵਾਰ ਹੋ ਗਿਆ। ਦਿਨ ਵਿੱਚ ਇੱਕ-ਇੱਕ ਵਾਰ ਉਹ ਦੋਵੇਂ ਭੈਣਾਂ ਨਾਲ ਪ੍ਰੇਮਲਾਪ ਕਰਦਾ। ਘੁੰਮਦਾ-ਫ਼ਿਰਦਾ ਅਤੇ ਦੋਵੇਂ ਭੈਣਾਂ ਇੱਕੱਠੀਆਂ ਵੀ ਹੁੰਦੀਆਂ।
ਸੁਧਾ, ਮਾਲਾ ਅਤੇ ਰਣਜੀਤ ਦਾ ਵਿੱਚਾਰ ਸੀ ਕਿ ਕਿਸੇ ਨੂੰ ਉਹਨਾਂ ਦੇ ਸਬੰਧਾਂ ਦਾ ਪਤਾ ਨਹੀਂ ਲੱਗੇਗਾ। ਉਹ ਇਹ ਵੀ ਭੁੱਲ ਗੲੈ ਸਨ ਕਿ ਉਡਦੀ ਚਿੜੀ ਦੇ ਪਰ ਗਿਣ ਲੈਣ ਵਾਲਿਆਂ ਦੀ ਕਮੀ ਨਹੀਂ। ਕੁਝ ਸਹੇਲੀਆਂ ਦੇ ਜ਼ਰੀਏ ਸੁਧਾ ਦੇ ਕੰਨਾਂ ਤੱਕ ਮਾਲਾ ਅਤੇ ਰਣਜੀਤ ਦੇ ਸਬੰਧਾਂ ਦੀ ਖਬਰ ਪਹੁੰਚੀ ਪਰ ਉਸਨੇ ਧਿਆਨ ਨਾ ਦਿੱਤਾ। ਦਰਅਸਲ ਸੁਧਾ ਦਾ ਵਿੱਚਾਰ ਸੀ ਕਿ ਮਾਲਾ ਉਸਨੂੰ ਅਤੇ ਰਣਜੀਤ ਨੂੰ ਮਿਲਣ ਵਿੱਚ ਮਦਦ ਕਰਦੀ ਹੈ, ਇਸ ਕਰਕੇ ਉਹ ਮੁਫ਼ਤ ਵਿੱਚ ਬਦਨਾਮ ਹੋ ਰਹੀ ਹੈ। ਕਸਬੇ ਵਿੱਚ ਹੋਣ ਵਾਲੀ ਚਰਚਾ ਚਲਦੀ ਰਹੀ ਅਤੇ ਜ਼ੋਰ ਵੀ ਪਕੜਦੀ ਰਹੀ।ਰੱਖੜੀ ਤੇ ਬ੍ਰਜੇਸ਼ ਘਰ ਆਇਆ ਤਾਂ ਉੇਸ ਨੂੰ ਸੁਣਨ ਵਿੱਚ ਮਿਲਿਆ ਕਿ ਸੁਧਾ ਅਤੇ ਮਾਲਾ ਰਣਜੀਤ ਨਾਲ ਇਸ਼ਕ ਫ਼ੁਰਮਾ ਰਹੀਆਂ ਹਨ।
ਕਿਸੇ ਇੱਕ ਭੈਣ ਦੀ ਗੱਲ ਹੁੰਦੀ ਤਾਂ ਬ੍ਰਜੇਸ਼ ਸਮਝ ਲੈਂਦਾ ਕਿ ਜਵਾਨੀ ਵਿੱਚ ਲੜਕੀਆਂ ਅਕਸਰ ਅਜਿਹੀ ਗਲਤੀ ਕਰਦੀਆਂ ਹਨ। ਇੱਥੇ ਤਾਂ ਗੱਲ ਦੋਵੇਂ ਭੈਣਾਂ ਦੀ ਸੀ, ਇਸ ਕਰਕੇ ਉਸਨੇ ਪਤਾ ਲਗਾਉਣ ਦਾ ਫ਼ੈਸਲਾ ਕੀਤਾ। ਉਸੇ ਸ਼ਾਮ ਨੂੰ ਸੁਧਾ ਅਤੇ ਮਾਲਾ ਖੇਤਾਂ ਤੱਕ ਘੁੰਮਣ ਜਾਣ ਲਈ ਕਹਿ ਕੇ ਘਰ ਤੋਂ ਨਿਕਲੀਆਂ ਤਾਂ ਬ੍ਰਜੇਸ਼ ਉਹਨਾਂ ਦੇ ਪਿੱਛੇ ਲੱਗ ਲਿਆ। ਇੱਕ ਨਿਸਚਿਤ ਦੂਰੀ ਬਣਾ ਕੇ ਉਹ ਉਹਨਾਂ ਦਾ ਪਿੱਛਾ ਕਰਦਾ ਰਿਹਾ। ਪਿੰਡ ਦੀ ਸੀਮਾ ਦੇ ਬਾਹਰ ਰਣਜੀਤ, ਸੁਧਾ ਅਤੇ ਮਾਲਾ ਦੀ ਉਡੀਕ ਕਰਦਾ ਮਿਲਿਆ। ਤਿੰਨਾਂ ਦੇ ਕਦਮ ਵੀਰਾਨੇ ਵੱਲ ਹੋ ਗਏ। ਬ੍ਰਜੇਸ਼ ਉਹਨਾਂ ਦੇ ਪਿੱਛੇ ਲੱਗਿਆ ਰਿਹਾ।
ਪਿੱਛੇ ਚੱਲਦੇ ਹੋਏ ਬ੍ਰਜੇਸ਼ ਨੇ ਦੇਖਿਆ, ਰਣਜੀਤ ਕਦੀ ਸੁਧਾਰ ਦੇ ਨਾਲ ਅੱਗੇ ਚੱਲਦੇ ਹੋਏ ਉਸ ਨਾਲ ਛੇੜਖਾਨੀ ਕਰਦਾ ਅਤੇ ਕਦੀ ਚੋਰੀ ਜਿਹੇ ਮਾਲਾ ਨਾਲ ਕਾਮੁਕ ਛੇੜਛਾੜ ਕਰਦਾ।
ਬ੍ਰਜੇਸ਼ ਨੂੰ ਯਕੀਨ ਹੋ ਗਿਆ। ਇਸ ਤੋਂ ਬਾਅਦ ਪਿੱਛੇ ਚੱਲਣ ਦਾ ਮਤਲਬ ਭੈਣਾਂ ਨਾਲ ਹੋ ਰਹੀ ਛੇੜਖਾਨੀ ਦੀਆਂ ਹਰਕਤਾਂ ਦੇਖ ਕੇ ਸ਼ਰਮਸਾਰ ਹੋਣਾ ਸੀ। ਸੰਭਵ ਸੀ ਕੁਝ ਅਜਿਹਾ ਬ੍ਰਜੇਸ਼ ਨੂੰ ਦੇਖਣ ਨੂੰ ਮਿਲ ਜਾਵੇ, ਜੋ ਉਸ ਤੋਂ ਬਰਦਾਸ਼ਤ ਨਾ ਹੋਵੇ। ਬ੍ਰਜੇਸ਼ ਨੂੰ ਪਿੱਛੇ ਆਉਂਦਾ ਦੇਖ ਕੇ ਤਿੰਨਾਂ ਦੇ ਹੋਸ਼ ਉਡ ਗਏ।
ਬ੍ਰਜੇਸ਼ ਨੇ ਰਣਜੀਤ ਨੂੰ ਕੁਝ ਦੂਰੀ ਤੇ ਖੜ੍ਹਾ ਕੀਤਾ, ਫ਼ਿਰ ਦੋਵੇਂ ਭੈਣਾਂ ਨੂੰ ਸਮਝਾਇਆ, ਤੁਸੀਂ ਦੋਵੇਂ ਜੋ ਕਰ ਰਹਆਂ ਹੋ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਬਿਹਤਰ ਹੋਵੇਗਾ ਇਸੇ ਵਕਤ ਰਣਜੀਤ ਨਾਲੋਂ ਆਪਣੇ ਸਬੰਧ ਤੋੜ ਲਓ। ਉਮੀਦ ਹੈ ਤੁਸੀਂ ਮੇਰੀ ਅਤੇ ਆਪਣੇ ਪਰਿਵਾਰ ਦੀ ਇੱਜਤ ਰੱਖੋਗੀਆਂ।
ਇਨਕਾਰ ਦੀ ਗੁੰਜਾਇਸ਼ ਨਹੀਂ ਸੀ। ਸੁਧਾ ਅਤੇ ਮਾਲਾ ਨੇ ਸਿੱਧਾ ਘਰ ਦਾ ਰਸਤਾ ਪਕੜਿਆ। ਇਸ ਤੋਂ ਬਾਅਦ ਬ੍ਰਜੇਸ਼ ਰਣਜੀਤ ਕੋਲ ਗਿਆ ਅਤੇ ਕਿਹਾ ਇੱਕ ਤਾਂ ਤੂੰ ਮੇਰਾ ਪੜੌਸੀ ਹੈਂ, ਦੂਜਾ ਬਚਪਨ ਦਾ ਦੋਸਤ, ਅਮਾਨਤ ਵਿੱਚ ਖਿਆਨਤ ਚੰਗੀ ਨਹੀਂ ਹੁੰਦੀ। ਅੱਗੇ ਤੋਂ ਇਹਨਾਂ ਨੂੰ ਨਾ ਮਿਲੀ, ਵਰਨਾ ਮੈਂ ਸਭ ਕੁਝ ਭੁੱਲ ਜਾਵਾਂਗਾ।
ਰਣਜੀਤ ਨੇ ਮਾਯੂਸ ਚਿਹਰਾ ਬਣਾ ਕੇ ਆਪਣੀ ਗਲਤੀ ਮੰਨੀ ਅਤੇ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਕਰੇਗਾ। ਪਹਿਲੀ ਨਵੰਬਰ ਨੂੰ ਰਣਜੀਤ ਘਰ ਤੋਂ ਇਹ ਕਹਿ ਕੇ ਨਿਕਲਿਆ ਕਿ ਉਹ ਬ੍ਰਜੇਸ਼ ਨੂੰ ਮਿਲਣ ਲਖਨਊ ਜਾ ਰਿਹਾ ਹੈ, ਕੱਲ੍ਹ ਤੱਕ ਵਾਪਸ ਪਰਤੇਗਾ।
ਤਿੰਨ ਦਿਨ ਬੀਤਣ ਦੇ ਬਾਵਜੂਦ ਉਹ ਘਰ ਨਾ ਮੁੜਿਆ, ਉਸਦਾ ਫ਼ੋਨ ਵੀ ਲਗਾਤਾਰ ਬੰਦ ਆ ਰਿਹਾ ਸੀ ਤਾਂ ਰਾਮਪਾਲ ਨੇ ਬ੍ਰਜੇਸ਼ ਨੂੰ ਫ਼ੋਨ ਕੀਤਾ। ਬ੍ਰਜੇਸ਼ ਨੇ ਸਪਸ਼ਟ ਉਤਰ ਦਿੱਤਾ ਕਿ ਰਣਜੀਤ ਲਖਨਊ ਆਉਂਦਾ ਤਾਂ ਮੈਨੂੰ ਮਿਲਦਾ ਅਤੇ ਮੇਰੇ ਕੋਲ ਰਹਿੰਦਾ। ਉਹ ਤਾਂ ਮੇਰੇ ਕੋਲ ਆਇਆ ਹੀ ਨਹੀਂ।
ਪਰਿਵਾਰ ਵਾਲੇ ਰਣਜੀਤ ਨੂੰ ਲੱਭਦੇ ਰਹੇ ਪਰ ਕੋਈ ਸੁਰਾਗ ਨਾ ਮਿਲਿਆ, ਤਾਂ ਅੱਠ ਸਤੰਬਰ ਨੂੰ ਰਾਮਪਾਲ ਨੇ ਥਾਣੇ ਜਾ ਕੇ ਰਣਜੀਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਪੁਲਿਸ ਨੇ ਸੁਰਾਗ ਲੱਭਣ ਲਈ ਰਣਜੀਤ ਦਾ ਮੋਬਾਇਲ ਨੰਬਰ ਸਰਵਿਲਾਂਸ ਤੇ ਲਗਵਾ ਦਿੱਤਾ। ਉਸਦੇ ਸੈਲ ਨੰਬਰ ਦੀ ਕਾਲ ਡਿਟੇਲ ਕਢਵਾਈ ਗਈ। ਉਸ ਤੋਂ ਪਤਾ ਲੱਗਿਆ ਕਿ ਆਖਰੀ ਵਾਰ ਉਸ ਦੀ ਬ੍ਰਜੇਸ਼ ਨਾਲ ਗੱਲ ਹੋਈ ਸੀ। ਸਰਵਿਲਾਂਸ ਤੋਂ ਮਿਲੀ ਲੁਕੇਸ਼ਨ ਤੋਂ ਪਤਾ ਲੱਗਿਆ ਕਿ ਬੰਦ ਹੋਣ ਤੋਂ ਪਹਿਲਾਂ ਰਣਜੀਤ ਦਾ ਫ਼ੋਨ ਲਖਨਉ ਦੇ ਆਲਮਬਾਗ ਟਾਵਰ ਖੇਤਰ ਵਿੱਚ ਸੀ।
ਸ਼ੱਕ ਦੀ ਸੂਈ ਬ੍ਰਜੇਸ਼ ਤੇ ਠਹਿਰੀ ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ। ਦਸ ਜਨਵਰੀ ਨੂੰ ਪੁਲਿਸ ਨੇ ਲਖਨਊ ਦੇ ਆਾਲਮਬਾਗ ਪਹੁੰਚ ਕੇ ਥਾਣਾ ਮੁਖੀ ਨਾਲ ਮਿਲ ਕੇ ਬ੍ਰਜੇਸ਼ ਨੂੰ ਹਿਰਾਸਤ ਵਿੱਚ ਲੈਣ ਲਈ ਸਹਾਇਤਾ ਮੰਗੀ। ਬ੍ਰਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਰਣਜੀਤ ਦੀ ਗੁੰਮਸ਼ੁਦਗੀ ਦੀ ਗੱਲ ਖੁੱਲ੍ਹ ਗਈ।
ਬ੍ਰਜੇਸ਼ ਰੇਲ ਕਰਮਚਾਰੀ ਸੀ। ਹਫ਼ਤੇ ਬਾਅਦ ਛੁੱਟੀ ਮਿਲਦੀ ਸੀ, ਇਸ ਕਰਕੇ ਪਿੰਡ ਰਹਿ ਕੇ ਉਹ ਭੈਣਾਂ ਦੀ ਨਿਗਰਾਨੀ ਨਹੀਂ ਰੱਖ ਸਕਦਾ ਸੀ। ਪਿੰਡ ਵਿੱਚ ਉਸਦੇ ਸ਼ੁਭਚਿੰਤਕ ਸਨ, ਜੋ ਉਸਨੂੰ ਸੁਧਾ, ਮਾਲਾ ਅਤੇ ਰਣਜੀਤ ਬਾਰੇ ਦੱਸਦੇ ਰਹਿੰਦੇ ਸਨ। ਬ੍ਰਜੇਸ਼ ਨੇ ਜਦੋਂ ਚਿਤਾਵਨੀ ਦਿੱਤੀ ਤਾਂ ਉਸ ਦਾ ਅਸਰ ਕੁਝ ਹੀ ਦਿਨ ਰਿਹਾ, ਫ਼ਿਰ ਸੁਧਾ, ਮਾਲਾ ਅਤੇ ਰਣਜੀਤ ਦੇ ਸਬੰਧ ਆਮ ਹੋ ਗਏ।
ਇਸ ਖਬਰ ਤੋਂ ਬ੍ਰਜੇਸ਼ ਦਾ ਖੂਨ ਖੌਲਣ ਲੱਗਿਆ। ਭੈਣਾਂ ਦਾ ਭਵਿੱਖ ਬਚਾਉਣ ਦੇ ਲਈ ਉਸਨੇ ਰਣਜੀਤ ਦੀ ਹੱਤਿਆ ਕਰਨ ਦਾ ਫ਼ੈਸਲਾ ਕੀਤਾ। ਉਕਤ ਫ਼ੈਸਲੇ ਤੋਂ ਬਾਅਦ ਬ੍ਰਜੇਸ਼ ਨੇ ਰਣਜੀਤ ਨੂੰ ਫ਼ੋਨ ਕੀਤਾ। ਆਪਣੀ ਗੱਲਾਂ ਨਾਲ ਉਸਨੇ ਰਣਜੀਤ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਉਹ ਕੀ ਕਰਨ ਵਾਲਾ ਹੈ। ਅੰਤ ਰਣਜੀਤ ਨੂੰ ਆਪਣੇ ਜਾਲ ਵਿੱਚ ਫ਼ਸਾਉਣ ਦੇ ਲਈ ਬੋਲਿਆ: ਯਾਰ ਕਦੀ ਲਖਨਊ ਆਓ ਨਾ।
ਰਣਜੀਤ ਕਿਸੇ ਵੀ ਤਰ੍ਹਾਂ ਬ੍ਰਜੇਸ਼ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤਾਂ ਜੋ ਉਸਦੀਆਂ ਭੈਣਾਂ ਨਾਲ ਨਿਰੰਤਰ ਮੌਜ-ਮਸਤੀ ਕਰ ਸਕੇ। ਇਸ ਕਰਕੇ ਉਸਨੇ ਕਿਹਾ ਕਿ ਮੈਂ ਪਹਿਲੀ ਤਾਰੀਖ ਨੂੰ ਆ ਜਾਂਦਾ ਹਾਂ। ਪਹਿਲੀ ਜਨਵਰੀ ਦੀ ਸ਼ਾਮ ਨੂੰ ਰਣਜੀਤ ਲਖਨਊ ਪਹੁੰਚ ਗਿਆ। ਸ਼ਿਕਾਰ ਜਾਲ ਵਿੱਚ ਫ਼ਸਦਾ ਦੇਖ ਕੇ ਬ੍ਰਜੇਸ਼ ਖੁਸ਼ ਸੀ। ਰਣਜੀਤ ਦਾ ਸਤਿਕਾਰ ਕਰਨ ਲਈ ਉਹ ਸਟ੍ਰਾਂਗ ਬੀਅਰ ਲਿਆਇਆ।
ਗੱਪਾਂ ਮਾਰਦੇ ਹੋਏ ਰਣਜਤ ਅਤੇ ਬ੍ਰਜੇਸ਼ ਬੀਅਰ ਪੀਂਦੇ ਰਹੇ। ਬ੍ਰਜੇਸ਼ ਹੋਟਲ ਤੋਂ ਖਾਣਾ ਪੈਕ ਕਰਵਾ ਕੇ ਲਿਆਇਆ। ਦੋਵਾਂ ਨੇ ਖਾਣਾ ਖਾਧਾ ਅਤੇ ਫ਼ਿਰ ਸੌਣ ਲਈ ਲੇਟ ਗਏ।
ਨਸ਼ੇ ਵਿੱਚ ਹੋਣ ਕਾਰਨ ਰਣਜੀਤ ਬਿਸਤਰ ਤੇ ਪੈਂਦੇ ਹੀ ਸੌਂ ਗਿਆ ਪਰ ਬ੍ਰਜੇਸ਼ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਰਾਤੀ ਸਾਢੇ ਗਿਆਰਾਂ ਵਜੇ ਉਹ ਉਠਿਆ ਅਤੇ ਰਸੋਈ ਤੋਂ ਛੁਰੀ ਲਿਆ ਕੇ ਰਣਜੀਤ ਦਾ ਗਲਾ ਵੱਢ ਦਿੱਤਾ। ਰਣਜੀਤ ਨੂੰ ਆਪਣੇ ਬਚਾਅ ਦਾ ਮੌਕਾ ਹੀ ਨਾ ਮਿਲਿਆ ਨਾ ਚੀਖਣ ਦਾ। ਕੁਝ ਦੇਰ ਤੜਫ਼ਣ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ।
ਹੁਣ ਲਾਸ਼ ਠਿਕਾਣੇ ਲਗਾਉਣੀ ਬਾਕੀ ਸੀ। ਇਸ ਦੇ ਲਈ ਉਸਨੇ ਲਾਸ਼ ਬੋਰੇ ਵਿੱਚ ਭਰ ਲਈ। ਬੋਰੇ ਦਾ ਮੂੰਹ ਬੰਨ ਲਿਆ। ਰਣਜੀਤ ਦਾ ਫ਼ੋਨ ਔਫ਼ ਕਰਕੇ ਜੇਬ ਵਿੱਚ ਰੱਖ ਲਿਆ। ਇਸ ਤੋਂ ਬਅਦ ਕੱਪੜੇ ਬਦਲ ਕੇ ਬ੍ਰਜੇਸ਼ ਬਾਹਰ ਨਿਕਲਿਆ, ਦਰਵਾਜ਼ੇ ਤੇ ਜਿੰਦਰਾ ਲਗਾਇਟਾ ਅਤੇ ਟੇਢੀ ਪੁਲੀ ਜਾ ਪਹੁੰਚਿਆ। ਉਥੇ ਉਸਨੂੰ ਇੱਕ ਨਸ਼ੇੜੀ ਰਿਕਸ਼ੇ ਵਾਲਾ ਮਿਲਿਆ। ਜਿਸਦਾ ਨਸ਼ਾ ਕੁਝ ਘੱਟ ਸੀ। ਬ੍ਰਜੇਸ਼ ਨੇ ਉਸਨੂੰ ਪੈਸੇ ਦੇ ਕੇ ਨਸ਼ਾ ਕਰਵਾਇਆ, ਫ਼ਿਰ ਆਪਣੇ ਮਕਸਦ ਦੀ ਗੱਲ ਕੀਤੀ।      ਨਸ਼ੇੜੀ ਰਿਕਸ਼ੇ ਵਾਲਾ ਲਾਸ਼ ਠਿਕਾਣੇ ਲਗਾਉਣ ਵਿੱਚ ਮਦਦ ਕਰਨ ਲਈ ਤਿਆਰ ਹੋ ਗਿਆ ਪਰ ਇਸ ਕੰਮ ਬਦਲੇ ਉਸਨੇ ਪੰਦਰਾਂ ਹਜ਼ਾਰ ਰੁਪਏ ਦਿੱਤੇ ਅਤੇ ਆਪਣੇ ਨਾਲ ਲੈ ਆਇਆ। ਰਿਕਸ਼ੇ ਵਿੱਚ ਲਾਸ਼ ਲੱਦੀ ਅਤੇ ਬੋਰੀ ਕਾਲੋਨੀ ਦੇ ਪਿੱਛੇ ਵੱਲ ਲਿਆਂਦੀ। ਸੈਪਟਿਕ ਟੈਂਕ ਦਾ ਢੱਕਣ ਖੋਲ੍ਹਿਆ, ਰਿਕਸ਼ੇ ਵਾਲੇ ਦੀ ਮਦਦ ਨਾਲ ਲਾਸ਼ ਟੈਂਕ ਵਿੱਚ ਸੁੱਟ ਦਿੱਤੀ ਅਤੇ ਢੱਕਣ ਬੰਦ ਕਰ ਦਿੱਤਾ। ਬ੍ਰਜੇਸ਼ ਨੇ ਘਰ ਵਾਪਸ ਪਰਤ ਕੇ ਖੂਨ ਸਾਫ਼ ਕੀਤਾ ਅਤੇ ਫ਼ਿਰ ਸੌਂ ਗਿਆ। ਦੂਜੇ ਦਿਨ ਉਸਨੇ ਿਿੲੱਕ ਗੂੜਾ ਘਰ ਵਿੱਚ ਰਣਜੀਤ ਦਾ ਮੋਬਾਇਲ ਫ਼ੋਨ ਸੁੱਟ ਦਿੱਤਾ। ਬ੍ਰਜੇਸ਼ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਸੈਪਟਿਕ ਟੈਂਕ ਤੋਂ ਰਣਜੀਤ ਦੀ ਲਾਸ਼ ਬਰਾਮਦ ਕਰ ਲਈ। ਲਾਸ਼ ਬੁਰੀ ਤਰ੍ਹਾਂ ਸੜ ਗਈ ਸੀ। ਬ੍ਰਜੇਸ਼ ਦੇ ਬਿਆਨ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ।