ਭਾਰਤ ਨੂੰ ਸਪਿਨਰ ਦਿਵਾਉਣਗੇ ਜਿੱਤ – ਐਥਰਟਨ

ਮਾਲਟਨ: ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਦਾ ਸਾਹਮਣਾ ਹੈ ਕਿ ਭਾਰਤ ਦਾ ਸ਼ਾਨਦਾਰ ਸਪਿੰਨ ਹਮਲਾ ਬੈੱਨ ਸਟੋਕਸ ਐਂਡ ਕੰਪਨੀ ਵਿਰੁੱਧ ਪੰਜ ਮੈਚਾਂ ਦੀ ਘਰੇਲੂ ਲੜੀ ‘ਚ ਉਸ ਨੂੰ ਜਿੱਤ ਦਿਵਾਏਗਾ। ਪਹਿਲਾ ਟੈੱਸਟ ਵੀਰਵਾਰ ਤੋਂ ਹੈਦਰਾਬਾਦ ‘ਚ ਸ਼ੁਰੂ ਹੋਵੇਗਾ। ਇੰਗਲੈਂਡ ਨੇ ਭਾਰਤ ‘ਚ ਅਭਿਆਸ ਮੈਚ ਖੇਡਣ ਦੀ ਬਜਾਏ ਅਬੂਧਾਬੀ ‘ਚ ਤਿਆਰੀ ਕਰਨ ਦਾ ਫ਼ੈਸਲਾ ਕੀਤਾ। ਇੰਗਲੈਂਡ ਦੀ ਟੀਮ ‘ਚ ਸਿਰਫ਼ ਜੈਕ ਲੀਚ ਹੀ ਤਜਰਬੇਕਾਰ ਸਪਿੰਨਰ ਹੈ ਜਦ ਕਿ ਟੌਮ ਹਰਟਲੇ, ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਘੱਟ ਤਜਰਬੇਕਾਰ ਹਨ। ਭਾਰਤੀ ਟੀਮ ‘ਚ ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਵਰਗੇ ਸਪਿਨਰ ਸ਼ਾਮਿਲ ਹਨ। ਐਥਰਟਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਭਾਰਤ ਜਿੱਤ ਜਾਵੇਗਾ। ਉਸ ਦੇ ਸਪਿਨਰ ਇੰਗਲੈਂਡ ਤੋਂ ਬਿਹਤਰ ਹਨ ਅਤੇ ਅੰਤ ‘ਚ ਇਹ ਫ਼ੈਸਲਾਕੁੰਨ ਚੀਜ਼ ਰਹੇਗੀ।”
ਇੰਗਲੈਂਡ ਨੇ ਭਾਰਤ ‘ਚ ਆਖਰੀ ਲੜੀ 2012 ‘ਚ ਜਿੱਤੀ ਸੀ ਜਦੋਂ ਗ੍ਰੈਮ ਸਵਾਨ ਅਤੇ ਮੋਂਟੀ ਪਨੇਸਰ ਨੇ ਭਾਰਤੀ ਸਪਿੰਨਰਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ। ਐਥਰਟਨ ਨੇ ਕਿਹਾ, ”ਜੇਕਰ ਤੁਸੀਂ ਭਾਰਤ ਜਾਓ ਤਾਂ ਸਪਿਨਰ ਵੱਡੀ ਭੂਮਿਕਾ ਨਿਭਾਉਂਦਾ ਹੈ। ਇਤਿਹਾਸ ਦੇਖੋ ਤਾਂ ਅਜਿਹਾ ਹੋਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਜਿਹਾ ਹਮੇਸ਼ਾ ਹੀ ਰਹੇਗਾ। ਭਾਰਤ ਕੋਲ ਬਹੁਤ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲਾ ਵੀ ਹੈ।”
ਉਸ ਨੇ ਕਿਹਾ, ”ਭਾਰਤ ਦੇ ਚਾਰ ਸਪਿਨਰ ਇੰਗਲੈਂਡ ਦੇ ਸਪਿਨਰਾਂ ਤੋਂ ਬਹੁਤ ਵੱਖ ਹਨ। ਉਸ ਦੇ ਕੋਲ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੇ ਰੂਪ ‘ਚ ਖੱਬੇ ਹੱਥ ਦੇ ਦੋ ਫ਼ਿੰਗਰ ਸਪਿਨਰ ਹਨ। ਉਸ ਦੇ ਕੋਲ ਕੁਲਦੀਪ ਯਾਦਵ ਦੇ ਰੂਪ ‘ਚ ਆਰਮ ਸਪਿਨਰ ਹੈ ਅਤੇ ਆਰ. ਅਸ਼ਵਿਨ ਆਲਟਾਈਮ ਮਹਾਨ ਸਪਿਨਰਾਂ ‘ਚੋਂ ਇੱਕ ਹੈ।”
ਉਸ ਨੇ ਕਿਹਾ, ”ਇੰਗਲੈਂਡ ਕੋਲ ਜੈਕ ਲੀਚ ਦੇ ਰੂਪ ‘ਚ ਇੱਕ ਬਿਹਤਰ ਖੱਬੇ ਹੱਥ ਦਾ ਸਪਿੰਨਰ ਹੈ, ਪਰ ਫ਼ਿਰ ਉਸ ਦੇ ਕੋਲ ਘੱਟ ਤਜਰਬੇਕਾਰ ਸਪਿਨਰ ਟੌਮ ਹਰਟਲੇ, ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਮੌਜੂਦ ਹਨ।”
ਐਥਰਟਨ ਨੇ ਕਿਹਾ, ”ਇਹ ਦੌਰਾ ਉਸ ਦੇ ਲਈ ਚੁਣੌਤੀਪੂਰਨ ਹੋਵੇਗਾਮ ਪਰ ਚੋਣਕਾਰਾਂ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦਾਂ ਹਨ।” ਭਾਰਤ ‘ਚ ਪਹਿਲੇ ਦਿਨ ਤੋਂ ਹੀ ਪਿੱਚ ਦੇ ਟਰਨ ਲੈਣ ਦੀ ਉਮੀਦ ਹੈ ਜਿਸ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਵੀ ਵੱਡੀ ਪ੍ਰੀਖਿਆ ਹੋਵੇਗੀ।