ਲਾਹੌਰ : ਪਹਿਲੀ ਵਾਰ ਪਾਕਿਸਤਾਨੀ ਅਧਿਕਾਰੀਆਂ ਨੇ ਇਕ ਭਾਰਤੀ ਸਿੱਖ ਨੂੰ ਭਾਰਤ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਪਵਿੱਤਰ ਦਰੱਖਤਾਂ ਦੀਆਂ ਤਸਵੀਰਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ‘ਚ ਸਥਾਈ ਰੂਪ ਨਾਲ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਹੈ। ਈ. ਟੀ. ਪੀ. ਬੀ. ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਸਾਬਕਾ ਨੌਕਰਸ਼ਾਹ ਅਤੇ ਲੇਖਕ ਡੀ. ਐੱਸ. ਜਸਪਾਲ ਦੀ ਬੇਨਤੀ ‘ਤੇ ਅਵੇਕਯੂ ਟਰੱਸਟ ਪ੍ਰਾਪਰਟੀ ਬੋਰਡ (ਪਾਕਿਸਤਾਨ ਵਿਚ ਘੱਟ ਗਿਣਤੀ ਦੀਆਂ ਪਵਿੱਤਰ ਥਾਵਾਂ ਦੀ ਦੇਖਭਾਲ ਕਰਨ ਵਾਲਾ ਟਰੱਸਟ) ਨੂੰ ਨਨਕਾਣਾ ਸਾਹਿਬ ਗੁਰਦੁਆਰਾ ਵਿਚ ਉਨ੍ਹਾਂ ਦੇ ਕੰਮ ਦੀ ਸਥਾਈ ਪ੍ਰਦਰਸ਼ਨੀ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਸਿੱਖ ਨੂੰ ਪਾਕਿਸਤਾਨ ‘ਚ ਕਿਸੇ ਗੁਰਦੁਆਰਾ ‘ਚ ਸਥਾਈ ਪ੍ਰਦਰਸ਼ਨੀ ਦੀ ਇਜਾਜ਼ਤ ਦਿੱਤੀ ਗਈ ਹੈ। ਲਾਹੌਰ ਤੋਂ ਲੱਗਭਗ 80 ਕਿਲੋਮੀਟਰ ਦੱਖਣ ਪੱਛਮ ‘ਚ ਸਥਿਤ ਗੁਰਦੁਆਰਾ ‘ਚ ਇਸ ਪ੍ਰਦਰਸ਼ਨੀ ਦੇ ਮੱਧ ਨਵੰਬਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨਾਲ ਮਨਾਏ ਜਾਣ ਵਾਲੇ ਤਿਓਹਾਰ ਦੌਰਾਨ ਸ਼ੁੱਭ ਆਰੰਭ ਹੋਣ ਦੀ ਸੰਭਾਵਨਾ ਹੈ।














