ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ

ਸਤੰਬਰ 2019 ਤੱਕ ਸੀ ਪਟੇਲ ਦਾ ਕਾਰਜਕਾਲ
ਮੁੰਬਈ  : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫੇ ਦਾ ਕੋਈ ਨਿੱਜੀ ਕਾਰਨ ਹੀ ਦੱਸਿਆ ਹੈ। ਧਿਆਨ ਰਹੇ ਲੰਘੇ ਕੁਝ ਮਹੀਨਿਆਂ ਤੋਂ ਸਰਕਾਰ ਅਤੇ ਆਰ.ਬੀ.ਆਈ. ਵਿਚਕਾਰ ਕਈ ਮੁੱਦਿਆਂ ‘ਤੇ ਵਿਵਾਦ ਚੱਲ ਰਿਹਾ ਸੀ। ਸਰਕਾਰ ਨੇ ਆਰ.ਬੀ.ਆਈ. ਐਕਟ ਦੀ ਧਾਰਾ 7 ਦੀ ਵੀ ਵਰਤੋਂ ਕੀਤੀ ਸੀ। ਪਰ ਬਾਅਦ ਵਿਚ ਵਿਵਾਦ ਹੱਲ ਹੋ ਜਾਣ ਬਾਰੇ ਖਬਰ ਆ ਗਈ ਸੀ। ਲੰਘੀ 19 ਨਵੰਬਰ ਨੂੰ ਆਰ.ਬੀ.ਆਈ. ਦੀ ਬੋਰਡ ਮੀਟਿੰਗ ਵਿਚ ਵਿਵਾਦ ਸਬੰਧੀ ਕੁਝ ਮੁੱਦਿਆਂ ‘ਤੇ ਸਹਿਮਤੀ ਵੀ ਬਣ ਗਈ ਸੀ। ਇਸ ਤੋਂ ਬਾਅਦ ਪਟੇਲ ਦੇ ਅਸਤੀਫੇ ਦੀ ਸੰਭਾਵਨਾ ਨਹੀਂ ਸੀ, ਪਰ ਅੱਜ ਅਚਾਨਕ ਹੀ ਉਨ੍ਹਾਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉਰਜਿਤ ਪਟੇਲ ਹੋਰਾਂ ਦਾ ਕਾਰਜਕਾਲ ਸਤੰਬਰ 2019 ਵਿਚ ਖ਼ਤਮ ਹੋਣਾ ਸੀ।