ਜੰਮੂ – ਜੰਮੂ ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ਦੇ ਲੰਬੇਰੀ ਇਲਾਕੇ ਤੋਂ ਸੁਰੱਖਿਆ ਫ਼ੋਰਸਾਂ ਨੇ ਡਰੋਨ ਨਾਲ ਸੁੱਟੇ ਗਏ ਯੁੱਧ ਵਰਗੇ ਸਾਮਾਨ ਬਰਾਮਦ ਕੀਤੇ ਹਨ। ਸੁਰੱਖਿਆ ਫ਼ੋਰਸਾਂ ਨਾਲ ਜੁੜੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਫ਼ੌਜ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਇਕ ਸੰਯੁਕਤ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ ਗਾਰਨ, ਨੌਸ਼ਹਿਰਾ ਦੇ ਨੇੜੇ-ਤੇੜੇ ਤੋਂ ਜੰਗੀ ਸਾਮਾਨ ਬਰਾਮਦ ਹੋਇਆ।
ਉਨ੍ਹਾਂ ਕਿਹਾ,”ਸਥਾਨਕ ਸਰੋਤਾਂ ਤੋਂ 5 ਦਸੰਬਰ ਨੂੰ ਇਕ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਉਸ ਸਥਾਨ ਤੋਂ ਇਕ ਪਿਸਤੌਲ ਅਤੇ 8 ਰਾਊਂਡ ਗੋਲੀਆਂ ਬਰਾਮਦ ਕੀਤੀਆਂ।” ਸੂਤਰਾਂ ਨੇ ਕਿਹਾਕ ਕਿ ਖੇਤਰ ਦੀ ਤਲਾਸ਼ੀ ਜਾਰੀ ਹੈ, ਆਪਰੇਸ਼ਨ ਲੰਬੇਰੀ ਦਾ ਸਫ਼ਲ ਨਤੀਜੇ ਪਾਕਿਸਤਾਨ ਦੇ ਨਾਪਾਕ ਇਰਾਦੇ ਨੂੰ ਰੇਖਾਂਕਿਤ ਕਰਦੇ ਹਨ, ਜਦੋਂ ਕਿ ਭਾਰਤੀ ਫ਼ੌਜ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ।