ਬੱਬੂ ਮਾਨ ਦੀ ਤਸਵੀਰ ਅਤੇ ਨਾਂ ਦੀ ਗ਼ਲਤ ਵਰਤੋਂ ਕਰਨ ਵਾਲੇ ਸਾਵਧਾਨ

ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਚਾਹੁਣ ਵਾਲਿਆਂ ਲਈ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਸ ਨੇ ਸਿੱਧੇ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਉਸ ਦੀ ਤਸਵੀਰ ਜਾਂ ਨਾਂ ਜੋੜ ਕੇ ਕਿਸੇ ਦੂਜੇ ਨੂੰ ਮੰਦਾ ਬੋਲਦੇ ਹਨ।
ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆ, ”ਸਤਿ ਸ੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫ਼ੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਵੀ ਸੱਜਣ ਜਾਂ ਕੋਈ ਵੀ ਚੈਨਲ ਆਪਣੇ ਕੋਲੋਂ ਖ਼ਬਰ ਬਣਾ ਕੇ ਕਿਸੇ ਵੀਰ ਭੈਣ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਮੰਦਾ ਸ਼ਬਦ ਨਾ ਬੋਲੇ। ਇਸ ਤੋਂ ਬਾਅਦ ਕੇਵਲ ਬਣਦੀ ਕਾਨੂੰਨੀ ਕਾਰਵਾਈ ਹੀ ਕੀਤੀ ਜਾਵੇਗੀ।”
ਦੱਸ ਦੇਈਏ ਕਿ ਬੱਬੂ ਮਾਨ ਦਾ ਹਾਲ ਹੀ ‘ਚ ਚੰਡੀਗੜ੍ਹ ਦੀ ਪਤਝੜ ਗੀਤ ਰੀਲੀਜ਼ ਹੋਇਆ ਸੀ। ਇਸ ਗੀਤ ਨੂੰ ਬੱਬੂ ਮਾਨ ਨੇ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਿਸ ਨੂੰ ਹੁਣ ਤਕ ਅੱਠ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।