ਬੰਬ ਦੀ ਖਬਰ ਤੋਂ ਬਾਅਦ ਦਿੱਲੀ-ਕੋਲਕਾਤਾ ਫਲਾਈਟ ਨੂੰ ਕਰਾਇਆ ਖਾਲੀ

ਨਵੀਂ ਦਿੱਲੀ – ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਦਿੱਲੀ-ਕੋਲਕਾਤਾ ਫਲਾਈਟ ਵਿਚ ਅੱਜ ਬੰਬ ਦੀ ਖਬਰ ਮਗਰੋਂ ਜਹਾਜ਼ ਨੂੰ ਖਾਲੀ ਕਰਾਇਆ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਨੂੰ ਇੱਕ ਫੋਨ ਹੋਇਆ ਸੀ ਕਿ ਉਸ ਦੀ ਫਲਾਈਟ ਵਿਚ ਬੰਬ ਰੱਖਿਆ ਹੋਇਆ ਹੈ| ਇਸ ਦੌਰਾਨ ਤੁਰੰਤ ਜਹਾਜ਼ ਤੋਂ ਯਾਤਰੀਆਂ ਨੂੰ ਉਤਾਰਿਆ ਗਿਆ|