ਬ੍ਰਿਟੇਨ ‘ਚ ਅੱਧੇ ਕ੍ਰਿਕਟ ਅੰਪਾਇਰਾਂ ਨੂੰ ਕਰਨਾ ਪੈਂਦੈ ਇਤਰਾਜ਼ਯੋਗ ਸ਼ਬਦਾਂ ਦਾ ਸਾਹਮਣਾ

sports-news-300x150ਲੰਡਨ: ਕ੍ਰਿਕਟ ਨੂੰ ਜੈਂਟਲਮੈਨਾਂ ਦੀ ਖੇਡ ਦੇ ਰੂਪ ‘ਚ ਜਾਣਿਆ ਜਾਂਦਾ ਹੈ ਪਰ ਬ੍ਰਿਟੇਨ ਦੇ ਜ਼ਿਆਦਾਤਰ ਅੰਪਾਇਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਤਰਾਜ਼ਯੋਗ ਸ਼ਬਦਾਂ ਅਤੇ ਹਮਲਾਵਰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਨਵੇਂ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ। ਪੋਰਟਸਮਾਊਥ ਯੂਨੀਵਰਸਿਟੀ ਨੇ ਸੈਂਕੜੇ ਅੰਪਾਇਰਾਂ ਵਲੋਂ ਝੱਲੇ ਗਏ ਅਪਮਾਨ ਦੇ ਅੰਕੜੇ ਇੱਕੱਠੇ ਹਨ।
ਇਨ੍ਹਾਂ ‘ਚੋਂ ਲਗਭਗ 50 ਫ਼ੀਸਦੀ ਦਾ ਮੰਨਣਾ ਹੈ ਕਿ ਹਾਲ ਹੀ ਦੇ ਸਮੇਂ ਇਤਰਾਜ਼ਯੋਗ ਸ਼ਬਦ ਅਤੇ ਹਮਲਵਾਰ ਵਿਰੋਧ ਵਰਗੇ ਵਤੀਰਿਆਂ ‘ਚ ਕਾਫ਼ੀ ਵਾਧਾ ਹੋਇਆ ਹੈ। ਕ੍ਰਿਕਟ ਪ੍ਰਮੁੱਖਾਂ ਦਾ ਕਹਿਣਾ ਹੈ ਕਿ ਅੰਪਾਇਰ ਖੇਡ ਲਈ ਮਹੱਤਵਪੂਰਨ ਹਨ ਅਤੇ ਇਹ ਨਤੀਜੇ ਨਿਰਾਸ਼ਾਜਨਕ ਹਨ ਪਰ ਹੈਰਾਨੀ ਭਰੇ ਨਹੀਂ। ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ‘ਤੇ ਛੇ ਸਾਲ ਤੋਂ ਡਰਬੀਸ਼ਰ ‘ਚ ਅੰਪਾਇਰਿੰਗ ਕਰ ਰਹੇ ਇੱਕ ਅੰਪਾਇਰ ਨੇ ਕਿਹਾ ਕਿ ਉਸ ਨੂੰ ਨਿਯਮਿਤ ਤੌਰ ‘ਤੇ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਬੀ. ਸੀ. ਸੀ. ਆਈ.’ ਨੇ ਅੰਪਾਇਰ ਦੇ ਹਵਾਲੇ ਤੋਂ ਕਿਹਾ, ”ਇੱਕ ਵਿਅਕਤੀ ਨੇ ਮੇਰੇ ਉੱਪਰ ਥੂੱਕਿਆ। ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜੇਕਰ ਕੋਈ ਤੁਹਾਡੇ ਉੱਤੇ ਥੂੱਕੇਗਾ।