ਨਵੀਂ ਦਿੱਲੀ – ਭਾਰਤ ਨੇ ਅੱਜ ਰੱਖਿਆ ਖੇਤਰ ਵਿਚ ਵੱਡੀ ਉਪਲਬਧੀ ਹਾਸਿਲ ਕਰਦਿਆਂ ਸੁਪਰਸੌਨਿਕ ਕਰੁਜ਼ ਮਿਜਾਇਲ ਬ੍ਰਹਮੋਸ ਦਾ ਸੁਖੋਈ 30 ਨਾਲ ਸਫਲ ਪ੍ਰੀਖਣ ਕੀਤਾ| ਇਸ ਦੇ ਨਾਲ ਹੀ ਭਾਰਤ ਨੇ ਬ੍ਰਹਮੋਸ ਨੂੰ ਜਲ, ਥਲ ਅਤੇ ਵਾਯੂ ਵਿਚ ਸਥਿਤ ਪਲੇਟਫਾਰਮਾਂ ਤੋਂ ਦਾਗਣ ਵਿਚ ਸਫਲਤਾ ਹਾਸਿਲ ਕਰ ਲਈ ਹੈ|
ਸੈਨਾ ਵੱਲੋਂ ਅੱਜ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ| ਸੁਖੋਈ ਨੇ ਇਸ ਮਿਜਾਇਲ ਨੂੰ ਸਫਲਤਾ ਪੂਰਵਕ ਨਿਸ਼ਾਨੇ ਉਤੇ ਦਾਗਿਆ|















