ਕਠੂਆ— ਜੰਮੂ ਦੇ ਕਠੂਆ ਦੇ ਹੀਰਾਨਗਰ ਸੈਕਟਰ ‘ਚ ਤਾਇਨਾਤ ਬੀ.ਐੈੱਸ.ਐੈੱਫ. ਕਰਮੀਆਂ ਨੇ ਅੰਤਰਰਾਸ਼ਟਰੀ ਸਰਹੱਦੀ (ਆਈ.ਬੀ.) ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਨਾਗਰਿਕ ਨੂੰ ਗੋਲੀ ਮਾਰ ‘ਢੇਰ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਸੁਰੱਖਿਆ ਫੋਰਸ ਦੇ ਕਰਮੀਆਂ ਨੂੰ ਬੋਬੀਆ ‘ਚ ਕੁਝ ਹਲਚਲ ਮਹਿਸੂਸ ਕੀਤੀ ਅਤੇ ਸਵੇਰੇ 6.45 ਮਿੰਟ ‘ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਘੁਸਪੈਠੀ ਨੂੰ ਬਕਾਇਦਾ ਵੀ ਚੁਣੌਤੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਨੇ ਉਨ੍ਹਾਂ ਨੂੰ ਦਿੱਤੀ ਚਿਤਾਵਨੀ ‘ਤੇ ਕੋਈ ਧਿਆਨ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸਨੂੰ ਗੋਲੀ ਮਾਰ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਇਲਾਕੇ ਵੱਲ ਜੀਰੋ ਲਾਈਨ ‘ਤੇ ਉਸ ਦੀ ਲਾਸ਼ ਪਈ ਹੈ।















