
ਸਬਜ਼ੀ ਬਣਾਉਂਦੇ ਸਮੇਂ ਜੇਕਰ ਜ਼ੀਰੇ ਦਾ ਤੜਕਾ ਲਗਾਇਆ ਜਾਵੇ ਤਾਂ ਉਸ ਨਾਲ ਖਾਣੇ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਕਿ ਜ਼ੀਰਾ ਸਿਰਫ਼ ਦਾਲ ਅਤੇ ਸਬਜ਼ੀ ਦਾ ਸੁਆਦ ਵਧਾਉਣ ਦੇ ਕੰਮ ਆਉਂਦਾ ਹੈ ਪਰ ਅਜਿਹਾ ਨਹੀਂ। ਖਾਣੇ ਦੇ ਸੁਆਦ ਦੇ ਨਾਲ-ਨਾਲ ਜ਼ੀਰਾ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਲਾਹੇਵੰਦ ਹੁੰਦਾ ਹੈ। ਜ਼ੀਰੇ ‘ਚ ਪਾਏ ਜਾਣ ਵਾਲੇ ਐਂਟੀ-ਔਕਸੀਡੈਂਟ, ਐਂਟੀ-ਇਨਫ਼ਲੇਮੇਟਰੀ ਵਰਗੇ ਗੁਣ ਸਿਹਤ ਨੂੰ ਦਰੁਸਤ ਰੱਖਣ ‘ਚ ਮਦਦ ਕਰਦੇ ਹਨ। ਜ਼ੀਰੇ ‘ਚ 100 ਦੇ ਕਰੀਬ ਕੈਮੀਕਲਜ਼ ਯੋਗਿਕ ਹੁੰਦੇ ਹਨ ਜੋ ਫ਼ਾਈਬਰ, ਆਇਰਨ, ਕੈਲਸ਼ੀਅਮ, ਮੈਗਨੀਜ਼ੀਅਮ, ਜ਼ਿੰਕ, ਵਾਇਟਾਮਿਨ, ਆਦਿ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ। ਸਵੇਰੇ ਉਠਦੇ ਸਾਰ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਤੁਹਾਨੂੰ ਜ਼ੀਰੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ …
ਸਰਦੀ-ਜ਼ੁਕਾਮ ਤੋਂ ਛੁਟਕਾਰਾ – ਜ਼ੀਰੇ ਦਾ ਪਾਣੀ ਸਰਦੀ-ਜ਼ੁਕਾਮ ਤੋਂ ਵੀ ਛੁਟਕਾਰਾ ਦਿਵਾਉਣ ‘ਚ ਲਾਹੇਵੰਦ ਹੁੰਦਾ ਹੈ। ਮੌਸਮ ਬਦਲਣ ਦੇ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜ਼ੀਰੇ ਦਾ ਪਾਣੀ ਸਰਦੀ-ਜ਼ੁਕਾਮ ਅਤੇ ਵਾਇਰਲ ਬੁਖ਼ਾਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜ਼ੀਰੇ ‘ਚ ਭਰਪੂਰ ਮਾਤਰਾ ਵਿੱਚ ਐਂਟੀ-ਔਕਸੀਡੈਂਟਸ ਹੁੰਦੇ ਹਨ ਜੋ ਸ਼ਰੀਰ ‘ਚ ਇੱਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
ਨੀਂਦ ਦੀ ਕਮੀ ਕਰੇ ਦੂਰ – ਜ਼ੀਰੇ ਦਾ ਪਾਣੀ ਨੀਂਦ ਦੀ ਕਮੀ ਦੂਰ ਕਰਨ ‘ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਭੱਜਦੌੜ ਭਰੀ ਜ਼ਿੰਦਗੀ ਅਤੇ ਤਨਾਅ ਦੇ ਚਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ।
ਕਬਜ਼ ਤੋਂ ਦੇਵੇ ਛੁਟਕਾਰਾ – ਗ਼ਲਤ ਖਾਣ-ਪੀਣ ਕਾਰਨ ਗੈਸ ਅਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ। ਸਵੇਰੇ ਖ਼ਾਲੀ ਪੇਟ ਜ਼ੀਰੇ ਦਾ ਪਾਣੀ ਪੀਣ ਨਾਲ ਇਹ ਕਬਜ਼ ਨੂੰ ਜੜੋਂ ਖਤਮ ਕਰਦਾ ਹੈ।
ਗੈਸ ਦੀ ਸਮੱਸਿਆ ਨਹੀਂ ਹੁੰਦੀ – ਜੇਕਰ ਤੁਸੀਂ ਜ਼ੀਰੇ ਦਾ ਪਾਣੀ ਰਾਤ ਭਰ ਭਿਓ ਕੇ ਸਵੇਰੇ ਖ਼ਾਲੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਲਿਵਰ ਵੀ ਮਜ਼ਬੂਤ ਹੁੰਦਾ ਹੈ ਅਤੇ ਪੇਟ ‘ਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।
ਸ਼ਰੀਰ ‘ਚ ਫ਼ੈਟ ਨਹੀਂ ਹੋਵੇਗੀ ਜਮ੍ਹਾਂ – ਜ਼ੀਰਾ ਇੱਕ ਐਂਟੀਆਕਸੀਡੈਂਟ ਹੈ ਜੋ ਮੈਟੈਬਲਿਜ਼ਮ ਨੂੰ ਤੇਜ਼ ਕਰਨ ‘ਚ ਮਦਦ ਕਰਦਾ ਹੈ। ਜੇਕਰ ਮਟੈਬਲਿਜ਼ਮ ਤੇਜ਼ ਹੋਵੇਗਾ ਤਾਂ ਸ਼ਰੀਰ ਦਾ ਫ਼ੈਟ ਜਮ੍ਹਾਂ ਨਹੀਂ ਹੋਵੇਗੀ।
ਭਾਰ ਘੱਟ ਕਰਨ ‘ਚ ਕਰੇ ਮਦਦ – ਜ਼ੀਰੇ ਵਿੱਚ ਵਾਇਟਾਮਿਨ, ਕੈਲਸ਼ੀਅਮ, ਮੈਗਨੀਜ਼, ਕੌਪਰ, ਆਇਰਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜਿਹੜੇ ਬਿਨਾਂ ਕਿਸੇ ਸਾਈਡ ਇਫ਼ੈਕਟ ਤੋਂ ਭਾਰ ਘੱਟ ਕਰਨ ‘ਚ ਮਦਦ ਕਰਦੇ ਹਨ।
ਅਨੀਮੀਆ – ਅਨੀਮੀਆ ਖ਼ਾਸਕਰ ਔਰਤਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਮੱਸਿਆ ਹੈ ਤਾਂ ਖਾਣੇ ਵਿੱਚ ਜ਼ੀਰੇ ਦਾ ਸੇਵਣ ਰੋਜ਼ਾਨਾ ਕਰੋ। ਇਸ ਵਿੱਚ ਮੌਜੂਦ ਆਇਰਨ ਅਨੀਮੀਆ ਨੂੰ ਖ਼ਤਮ ਕਰਨ ਦੇ ਨਾਲ ਥਕਾਵਟ ਅਤੇ ਤਨਾਅ ਨੂੰ ਘੱਟ ਕਰੇਗਾ।
ਸੂਰਜਵੰਸ਼ੀ










