ਅੱਜਕੱਲ੍ਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਸਾਡੇ ਸ਼ਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਕਾਬੂ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਕਿਡਨੀ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਗ਼ਲਤ ਖਾਣ ਪੀਣ, ਕਸਰਤ ਘੱਟ ਕਰਨ ਅਤੇ ਗ਼ਲਤ ਰਹਿਣ ਸਹਿਣ ਕਾਰਨ ਹੋ ਰਹੀ ਹੈ, ਪਰ ਅਸੀਂ ਇਸ ਸਮੱਸਿਆ ਨੂੰ ਕੁਝ ਘਰੇਲੂ ਨੁਸਖ਼ਿਆਂ ਨਾਲ ਕਾਬੂ ਵਿੱਚ ਰੱਖ ਸਕਦੇ ਹਾਂ ਜਿਨ੍ਹਾਂ ਦਾ ਕੋਈ ਸਾਈਡ ਈਫ਼ੈਕਟ ਨਹੀਂ ਹੁੰਦੇ। ਇਸੇ ਲਈ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦੈ …
ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ – ਚੱਕਰ, ਸਿਰ ਦਰਦ, ਦਿਲ ਦਾ ਘੱਟ ਕੰਮ ਕਰਨਾ, ਜ਼ਿਆਦਾ ਥਕਾਵਟ ਰਹਿਣੀ, ਰਾਤ ਨੂੰ ਨੀਂਦ ਘੱਟ ਆਉਣੀ
ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ
ਲਸਣ – ਬਲੱਡ ਪ੍ਰੈਸ਼ਰ ਕਾਬੂ ‘ਚ ਰੱਖਣ ਲਈ ਲਸਣ ਬਹੁਤ ਫ਼ਾਇਦੇਮੰਦ ਹੈ। ਇਹ ਸ਼ਰੀਰ ‘ਚ ਖ਼ੂਨ ਜੰਮਣ ਨਹੀਂ ਦਿੰਦਾ ਜਿਸ ਕਰ ਕੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਵੀ ਘੱਟ ਜਾਂਦੀ ਹੈ।
ਆਂਵਲੇ ਦਾ ਰਸ ਅਤੇ ਸ਼ਹਿਦ – ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਅਤੇ ਸ਼ਾਮ ਨੂੰ ਇੱਕ ਚੱਮਚ ਆਂਵਲੇ ਦਾ ਰਸ ਅਤੇ ਇੱਕ ਚੱਮਚਾ ਸ਼ਹਿਦ ਮਿਲਾ ਕੇ ਲਓ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਤਰਬੂਜ਼ ਦੇ ਬੀਜ ਅਤੇ ਖ਼ਸਖ਼ਸ – ਜੇ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਦਾ ਹੈ ਤਾਂ ਤਰਬੂਜ਼ ਦੇ ਬੀਜ ਅਤੇ ਖ਼ਸਖਸ ਦੋਨੇਂ ਬਰਾਬਰ ਮਾਤਰਾ ‘ਚ ਮਿਲਾ ਕੇ ਪੀਸ ਲਓ ਅਤੇ ਰੋਜ਼ਾਨਾ ਸਵੇਰੇ ਖਾਲੀ ਢਿੱਡ ਇੱਕ ਚੱਮਚਾ ਲਓ। ਕੁਝ ਦਿਨਾਂ ਵਿੱਚ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।
ਸੌਂਫ਼ , ਜ਼ੀਰਾ ਅਤੇ ਸ਼ੱਕਰ – ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਸੌਂਫ਼, ਜ਼ੀਰਾ ਅਤੇ ਸ਼ੱਕਰ ਦਾ ਮਿਸ਼ਰਣ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਲਈ ਸੌਂਫ਼, ਜ਼ੀਰਾ ਅਤੇ ਸ਼ੱਕਰ ਤਿੰਨੇ ਬਰਾਬਰ ਮਾਤਰਾ ‘ਚ ਮਿਲਾ ਕੇ ਪਾਊਡਰ ਬਣਾ ਲਓ। ਇੱਕ ਗਿਲਾਸ ਪਾਣੀ ‘ਚ ਇੱਕ ਚੱਮਚ ਮਿਸ਼ਰਣ ਦਾ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ ।
ਅਦਰਕ ਅਤੇ ਗੰਢੇ ਦਾ ਸੇਵਨ ਕਰੋ – ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਗੰਢਾ, ਅਦਰਕ ਅਤੇ ਲਸਣ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਹ ਸਾਡੀਆਂ ਨਸਾਂ ਦੀਆਂ ਮਾਸ ਪੇਸ਼ੀਆਂ ਨੂੰ ਤਾਕਤ ਦਿੰਦੀਆਂ ਹਨ।
ਨਿੰਮ ਅਤੇ ਤੁਲਸੀ ਦੇ ਪੱਤੇ – ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਕੁਝ ਪੱਤੇ ਤੁਲਸੀ ਦੇ ਅਤੇ ਨਿੰਮ ਦੇ ਪੱਤੇ ਪੀਸ ਕੇ ਪਾਣੀ ਵਿੱਚ ਮਿਲਾ ਕੇ ਸਵੇਰੇ ਖ਼ਾਲੀ ਪੇਟ ਸੇਵਨ ਕਰੋ। ਕੁਝ ਦਿਨਾਂ ਤਕ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਆ ਜਾਵੇਗਾ ।
ਸੈਰ – ਹਾਈ ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਨੰਗੇ ਪੈਰ ਹਰੇ ਘਾਹ ‘ਤੇ ਘੱਟ ਤੋਂ ਘੱਟ ਅੱਧਾ ਘੰਟਾ ਸੈਰ ਜ਼ਰੂਰ ਕਰੋ। ਬਲੱਡ ਪ੍ਰੈਸ਼ਰ ਹਮੇਸ਼ਾਂ ਕੰਟਰੋਲ ਰਹੇਗਾ ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਇਹ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ‘ਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










