ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ ਸਾਰਾ ਅਲੀ ਖਾਨ

ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਬਚਪਨ ਦੇ ਦਿਨਾਂ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਹੈ। ਸੈਫ਼ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਪੁੱਤਰੀ ਸਾਰਾ ਅਲੀ ਖਾਨ ਨੇ ਪਿਛਲੇ ਸਾਲ ਪ੍ਰਦਰਸ਼ਿਤ ਫ਼ਿਲਮ ਕੇਦਾਰਨਾਥ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਸਾਰਾ ਦੀ ਫ਼ਿਲਮ ਸਿੰਬਾ ਪ੍ਰਦਰਸ਼ਿਤ ਹੋਈ। ਕੇਦਾਰਨਾਥ ਅਤੇ ਸਿੰਬਾ ਦੋਵੇਂ ਹੀ ਫ਼ਿਲਮਾਂ ‘ਚ ਸਾਰਾ ਨੇ ਸ਼ਾਨਦਾਰ ਐਕਟਿੰਗ ਦਾ ਜੌਹਰ ਦਿਖਾਇਆ। ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਸਾਰਾ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਹੀ ਹੀਰੋਇਨ ਬਣਾਉਣਾ ਚਾਹੁੰਦੀ ਸੀ।
ਸਾਰਾ ਨੇ ਦੱਸਿਆ ਕਿ ਕਿਵੇਂ ਕੋਲੰਬੀਆ ਯੂਨੀਵਰਸਿਟੀ ‘ਚ ਖੋਜ ਨੇ ਉਨ੍ਹਾਂ ਨੂੰ ਇੱਕ ਮਜਬੂਤ ਵਿਅਕਤੀ ਬਣਾਇਆ ਹੈ ਅਤੇ ਐਕਟਰ ਬਣਨ ਦੇ ਉਸ ਦੇ ਸੁਪਨਿਆਂ ਨੂੰ ਮਜਬੂਤ ਕੀਤਾ ਹੈ। ਸਾਰਾ ਨੇ ਕਿਹਾ ਕਿ ਉਹ ਅਭਿਨ ਦੇ ਬਾਰੇ ‘ਚ ਨਿਸ਼ਚਿਤ ਸੀ। ਉਨ੍ਹਾਂ ਨੇ ਦੱਸਿਆ ਕਿ ਬਚਪਨ ‘ਚ ਘਰ ‘ਚ ਟੈਲੀਵਿਜਨ ਇਸ਼ਤਿਹਾਰਾਂ ‘ਚ ਛੋਟੇ ਬੱਚਿਆਂ ਨੂੰ ਦੇਖ ਕੇ ਅਤੇ ਬਾਲੀਵੁੱਡ ਗਾਣਿਆਂ ‘ਤੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਡਾਂਸ ਕਰਦੀ ਸੀ। ਉਸ ਦੇ ਮਾਤਾ-ਪਿਤਾ ਦੋਵੇਂ ਹੀ ਅਭਿਨੇਤਾ ਹਨ ਪਰ ਉਨ੍ਹਾਂ ਨੇ ਹਮੇਸ਼ਾ ਸਿੱਖਿਆ ਨੂੰ ਮਹੱਤਵ ਦਿੱਤਾ ਹੈ ਇਸ ਲਈ ਉਨ੍ਹਾਂ ਨੇ ਕੋਲੰਬੀਆ ‘ਚ ਹੋਰ ਜਅਿਾਦਾ ਗਿਆਨ ਪ੍ਰਾਪਤ ਕੀਤਾ। ਸਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਤਿਹਾਸ ਅਤੇ ਸਿਆਸੀ ਵਿਗਿਆਨ ਨੂੰ ਮੁੱਖ ਵਿਸ਼ਿਆ ਦੇ ਰੂਪ ‘ਚ ਖੋਜ ਕੀਤਾ, ਪਰ ਅਰਥਸ਼ਾਸਤਰ, ਰਸਾਇਣ ਵਿਗਿਆਨ ਅਤੇ ਗਣਿਤ ਬਾਰੇ ਵੀ ਸੋਚਿਆ। ਸਾਰਾ ਜਲਦੀ ਹੀ ਦੋ ਫ਼ਿਲਮਾਂ ‘ਚ ਨਜਰ ਆਉਣ ਵਾਲੀ ਹੈ। ਉਹ ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਨਾਲ ‘ਲਵ ਆਜ ਕਲ 2’ ਅਤੇ ਵਰੁਣ ਧਵਨ ਨਾਲ ‘ਕੁਲੀ ਨੰਬਰ 1’ ਵਿੱਚ ਕੰਮ ਕਰ ਰਹੀ ਹੈ।