ਫਰੀਦਾਬਾਦ: ਸਟੰਟ ਮਾਰਦੇ ਖੱਡ ‘ਚ ਡਿੱਗੀ ਥਾਰ, 15 ਸਾਲਾ ਜਵਾਕ ਦੀ ਮੌਤ

ਫਰੀਦਾਬਾਦ : ਫਰੀਦਾਬਾਦ ਜ਼ਿਲ੍ਹੇ ਵਿੱਚ ਸਟੰਟ ਕਰਦੇ ਹੋਏ ਇੱਕ ਨਾਬਾਲਗ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ ਫਰੀਦਾਬਾਦ ਦੇ ਧੌਜ ਥਾਣਾ ਖੇਤਰ ਵਿੱਚ ਸਥਿਤ ਸਿਰੋਹੀ ਪਿੰਡ ਵਿੱਚ ਇੱਕ ਪਹਾੜੀ ‘ਤੇ ਸਟੰਟ ਕਰਦੇ ਸਮੇਂ ਥਾਰ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਗਲਤ ਗੇਅਰ ਕਾਰਨ ਸਟੰਟ ਦੌਰਾਨ ਗੱਡੀ ਕੰਟਰੋਲ ਗੁਆ ਬੈਠੀ ਅਤੇ ਖੱਡ ਵਿੱਚ ਡਿੱਗ ਗਈ।
ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਵਿੱਚ 15 ਸਾਲਾ ਸੋਹਨ ਦੀ ਮੌਤ ਹੋ ਗਈ, ਜਦੋਂ ਕਿ ਵਿਕਾਸ (20) ਅਤੇ ਹੇਮੰਤ (16) ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਧੌਜ ਦੇ ਅਲ ਫਲਾਹ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ ਹੈ।