ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਐਜਬੈਸਟਨ ‘ਚ 5ਵੇਂ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਭਾਰਤ ਨੇ ਆਪਣੀ ਪਹਿਲਾ ਪਾਰੀ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 416 ਦੌੜਾਂ ਬਣਾਈਆਂ ਹਨ। ਭਾਰਤ ਵਲੋਂ ਅੱਜ ਰਵਿੰਦਰ ਜਡੇਜਾ ਸ਼ਾਨਦਾਰ 104 ਦੌੜਾਂ ਬਣਾ ਆਊਟ ਹੋਏ। ਇਸ ਤੋਂ ਇਲਾਵਾ ਮੁਹੰਮਦ ਸ਼ੰਮੀ ਨੇ 16, ਮੁਹੰਮਦ ਸਿਰਾਜ਼ ਨੇ 2 ਤੇ ਜਸਪ੍ਰੀਤ ਬੁਮਰਾਹ ਦਮਦਾਰ 31 ਦੌੜਾਂ ਦੀ ਪਾਰੀ ਖੇਡੀ। ਜਡੇਜਾ ਨੇ ਆਪਣੀ ਪਾਰੀ ਦੇ ਦੌਰਾਨ 13 ਚੌਕੇ ਲਾਏ। ਇਸ ਤੋਂ ਪਹਿਲਾਂ ਪਹਿਲੇ ਦਿਨ ਦੀ ਖੇਡ ਦੇ ਖ਼ਤਮ ਹੋਣ ਦੌਰਾਨ ਭਾਰਤ ਨੇ ਰਿਸ਼ਭ ਪੰਤ ਦੀਆਂ 146 ਦੌੜਾਂ ਤੇ ਰਵਿੰਦਰ ਜਡੇਜਾ ਦੇ ਅਜੇਤੂ ਰਹਿੰਦੇ ਹੋਏ 83 ਦੌੜਾਂ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ ‘ਤੇ 338 ਦੌੜਾਂ ਬਣਾਈਆਂ ਤੇ ਮੈਚ ‘ਚ ਮਜ਼ਬੂਤ ਸਥਿਤੀ ਬਣਾਈ।
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ : –
ਭਾਰਤ : ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਕਪਤਾਨ)।
ਇੰਗਲੈਂਡ : ਐਲੇਕਸ ਲੀਜ਼, ਜ਼ੈਕ ਕ੍ਰਾਲੀ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਮੈਟੀ ਪੋਟਸ, ਸਟੂਅਰਟ ਬ੍ਰਾਡ, ਜੈਕ ਲੀਚ, ਜੇਮਸ ਐਂਡਰਸਨ












