ਬਠਿੰਡਾ : ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਵ. ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦ ਪੁੱਤਰ ਦਵਿੰਦਰ ਨੱਤ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਦਵਿੰਦਰ ਨੱਤ ਵਲੋਂ ਚੰਡੀਗੜ੍ਹ ਰਹਿੰਦੇ ਬਿਲਡਰ ‘ਤੇ 4 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲਾਏ ਗਏ ਹਨ।
ਉਨ੍ਹਾਂ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਇਸ ‘ਚ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਵੀਡੀਓ ‘ਚ ਕਿਹਾ ਕਿ ਸੀਨੀਅਰ ਲੀਡਰਸ਼ਿਪ ਵਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਬਿਲਡਰ ਵਲੋਂ ਉਨ੍ਹਾਂ ਨੂੰ ਚਾਰ ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ।
ਦੱਸਣਯੋਗ ਹੈ ਸਵ. ਸੁਖਰਾਜ ਸਿੰਘ ਨੱਤ ਵਲੋਂ ਚਾਰ ਵਾਰ ਵਿਧਾਇਕ ਦੀ ਚੋਣ ਲੜੀ ਜਾ ਚੁੱਕੀ ਹੈ। ਦਵਿੰਦਰ ਨੱਤ ਨੇ ਬਿਲਡਰ ਅਤੇ ਉਸ ਦੇ 2 ਪੁੱਤਰਾਂ ‘ਤੇ ਠੱਗੀ ਦੇ ਵੱਡੇ ਇਲਜ਼ਾਮ ਲਾਏ ਹਨ।















