ਪੰਜਾਬੀ ਪਰਿਵਾਰ ਨਾਲ ਸਬੰਧਤ ਸਨ ਓਮ ਪੁਰੀ

ਨਵੀਂ ਦਿੱਲੀ : ਓਮ ਪੁਰੀ ਦਾ ਜਨਮ 18 ਅਕਤੂਬਰ, 1950 ਨੂੰ ਹਰਿਆਣਾ ਸੂਬੇ ਦੇ ਅੰਬਾਲਾ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਰੇਲਵੇ ਅਤੇ ਭਾਰਤੀ ਫੌਜ ਵਿੱਚ ਕੰਮ ਕਰਦੇ ਸਨ। ਪੁਰੀ ਨੇ ਪੂਣੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਇਲਾਵਾ ਉਹ ਰਾਸ਼ਟਰੀ ਨਾਟਕ ਸਕੂਲ ਨਾਲ ਵੀ ਜੁਡ਼ੇ ਹੋਏ ਸਨ.
ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।
ਪੁਰੀ ਦਾ ਵਿਆਹ 1993 ਵਿੱਚ ਨੰਦਿਤਾ ਪੁਰੀ ਨਾਲ ਹੋਇਆ ਸੀ। ਓਨਾਂ ਦਾ ਇੱਕ ‘ਇਸ਼ਾਨ’ ਨਾਂਮ ਦਾ ਪੁੱਤਰ ਹੈ।
1976 ਵਿੱਚ ਪੁਰੀ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਸੀਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 200 ਦੇ ਕਰੀਬ ਫਿਲਮਾਂ, ਟੀ.ਵੀ ਲਡ਼ੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਸਿਟੀ ਆਫ਼ ਜੋਏ, ਦ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਇਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ, ਜਿਵੇਂ ਅੰਗਰੇਜ਼ੀ ਟੀ.ਵੀ ਲਡ਼ੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ ‘ਤੇ ਕੰਮ ਕੀਤਾ ਹੈ।