ਸਾਊਥ ਸਟਾਰ ਪ੍ਰਭਾਸ ਨੇ ਆਪਣੇ ਜਨਮਦਿਨ ‘ਤੇ ਆਪਣੀ ੀਫ਼ਲਮ ਰਾਧੇ ਸ਼ਿਆਮ ਦਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ‘ਚ ਪ੍ਰਭਾਸ ਨੇ ਸਾਨੂੰ ਇੱਕ ਪਹੇਲੀ ‘ਚ ਦੱਸਿਆ ਕਿ ਉਸ ਦਾ ਚਰਿੱਤਰ ਕੌਣ ਅਤੇ ਕੀ ਹੈ ਅਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਭਾਸ ਇੱਕ ਜੋਤਸ਼ੀ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਕਿਸੇ ਵੀ ਅਦਾਕਾਰ ਲਈ ਪਹਿਲੀ ਵਾਰ ਹੈ।
ਇਸ ‘ਚ ਕੋਈ ਸ਼ੱਕ ਨਹੀਂ ਕਿ ਪ੍ਰਭਾਸ ਦੀ ਭੂਮਿਕਾ ਬਹੁਤ ਹੀ ਅਨੋਖੀ ਹੈ। ਦਿਮਾਗ਼ ‘ਤੇ ਬਹੁਤ ਜ਼ੋਰ ਦੇਣ ‘ਤੇ ਵੀ ਕੋਈ ਅਦਾਕਾਰ ਯਾਦ ਨਹੀਂ ਆਉਂਦਾ ਜਿਸ ਨੇ ਇੰਨੀ ਦਿਲਚਸਪ ਅਤੇ ਅਨੋਖੀ ਭੂਮਿਕਾ ਨਿਭਾਈ ਹੋਵੇ। ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਯਕੀਨੀ ਰੂਪ ਨਾਲ ਇਹ ਇੱਕ ਤੋਹਫ਼ਾ ਹੈ। ਕੁੱਝ ਦਿਨਾਂ ਪਹਿਲਾਂ ਪ੍ਰਭਾਸ ਦੇ ਇੱਕ ਵਿਸ਼ੇਸ਼ ਪੋਸਟਰ ਅਤੇ ਉਸ ਤੋਂ ਪਹਿਲਾਂ ਉਸ ਦੀ ਸਾਥੀ ਕਲਾਕਾਰ ਪੂਜਾ ਹੈਗੜੇ ਦੇ ਜਨਮਦਿਨ ‘ਤੇ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਸੀ।
ਇਸ ਜੋੜੀ ਨੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ ਅਤੇ ਉਹ ਉਨ੍ਹਾਂ ਨੂੰ ਔਨਸਕਰੀਨ ਜਾਦੂ ਪੈਦਾ ਕਰਨ ਲਈ ਹੋਰ ਇੰਤਜਾਰ ਨਹੀਂ ਕਰ ਸਕਦੇ।











