ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਜ਼ ਨੇ ਹਾਲ ਹੀ ‘ਚ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਜਿਸ ‘ਚ ਉਸ ਨਾਲ ਹਾਲੀਵੁੱਡ ਅਦਾਕਾਰਾ ਐਨੀ ਹੈਥਵੇਅ ਅਤੇ ਗਰਲ K-ਪੌਪ ਸੁਪਰਬੈਂਡ ਬਲੈਕਪਿੰਕ ਦੀ ਲੀਜ਼ਾ ਦਿਖਾਈ ਦੇ ਰਹੀਆਂ ਹਨ। ਪ੍ਰਿਯੰਕਾ ਨੇ ਇਹ ਤਸਵੀਰ ਇਨਸਟਾਗ੍ਰੈਮ ‘ਤੇ ਸਾਂਝੀ ਕੀਤੀ ਹੈ ਜਿਸ ‘ਚ ਉਸ ਨੇ ਕੋਕਾਕੋਲਾ ਰੰਗ ਦੀ ਚਮਕਦਾਰ ਪੁਸ਼ਾਕ ਪਾਈ ਹੋਈ ਹੈ। ਉਹ ਇੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਇਥੇ ਪਹੁੰਚੀ ਸੀ। ਉਸ ਨਾਲ ਤਸਵੀਰ ‘ਚ ਦਿਖਾਈ ਦੇ ਰਹੀਆਂ ਹੈਥਵੇਅ ਅਤੇ ਲੀਜ਼ਾ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਅਦਾਕਾਰਾ ਨੇ ਆਪਣੀ ਤਸਵੀਰ ਨਾਲ ਲਿਖਿਆ, ”… ਤੇ ਇੱਕ ਅਸੀਂ ਸੀ … ਕੁੜੀਆਂ ਜੋ ਸਿਰਫ਼ ਮਜ਼ਾ ਕਰਨਾ ਚਾਹੁੰਦੀਆਂ ਸਨ।”ਜ਼ਿਕਰਯੋਗ ਹੈ ਕਿ ਅਦਾਕਾਰਾ ਛੇਤੀ ਹੀ ਫ਼ਰਹਾਨ ਅਖ਼ਤਰ ਦੀ ਅਗਲੀ ਫ਼ਿਲਮ ਜੀਅ ਲੇ ਜ਼ਰਾ ‘ਚ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਪ੍ਰਿਯੰਕਾ ਇੱਕ ਵੈੱਬਸੀਰੀਜ਼ ਸਿਟਾਡੈੱਲ ‘ਚ ਵੀ ਕੰਮ ਕਰ ਰਹੀ ਹੈ।











