ਪੈਰਾਲਿਸਿਸ ਅਟੈਕ ਆਉਣ ‘ਤੇ ਲਾਭਦਾਇਕ ਹਨ ਕੁੱਝ ਦੇਸੀ ਨੁਸਖ਼ੇ

ਵਧਦੀ ਉਮਰ ਅਤੇ ਵਿਗੜਦੇ ਲਾਈਫ਼ ਸਟਾਈਲ ਕਾਰਨ ਲੋਕਾਂ ‘ਚ ਬੀਮਾਰੀਆਂ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। 50 ਦੀ ਉਮਰ ਦੇ ਲੋਕਾਂ ਨੂੰ ਲਕਵਾ ਮਾਰਨ ਦਾ ਸਭ ਤੋਂ ਜ਼ਿਆਦਾ ਡਰ ਰਹਿੰਦਾ ਹੈ। ਪੈਰਾਲਿਸਿਸ ਦੇ ਨਾਂ ਨਾਲ ਜਾਣੀ ਜਾਣ ਵਾਲੀ ਲਕਵਾ ਮਾਰਨ ਦੀ ਸਮੱਸਿਆ ਹੋਣਾ ਉਂਝ ਤਾਂ 50 ਸਾਲ ਤੋਂ ਵੀ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੁੰਦੀ ਹੈ, ਪਰ ਗੰਭੀਰ ਬੀਮਾਰੀ ਕਾਰਨ ਇਹ ਸਮੱਸਿਆ ਘੱਟ ਉਮਰ ਦੇ ਲੋਕਾਂ ਨੂੰ ਵੀ ਹੋ ਜਾਂਦੀ ਹੈ। ਸ਼ਰੀਰ ਦੇ ਕਿਸੇ ਵੀ ਹਿੱਸੇ ‘ਚ ਖ਼ੂਨ ਦਾ ਥੱਕਾ ਜੰਮਣ ਕਾਰਨ ਕੋਸ਼ੀਕਾਵਾਂ ਅਤੇ ਦਿਮਾਗ਼ ‘ਚ ਖ਼ੂਨ ਦਾ ਪ੍ਰਵਾਹ ਰੁੱਕ ਜਾਂਦਾ ਹੈ ਜਿਸ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਲਕਵਾ ਮਾਰਨ ‘ਤੇ ਇਮਸਾਨ ਦੇ ਸ਼ਰੀਰ ਦਾ ਉਹ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜੇ ਸਮੇਂ ਰਹਿੰਦੇ ਰੋਗੀ ਦਾ ਇਲਾਜ ਕਰ ਦਿੱਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲਕਵਾ ਮਾਰਨ ‘ਤੇ ਤੁਰੰਤ ਕੀ ਉਪਾਅ ਕਰਨ ਨਾਲ ਰੋਗੀ ਨੂੰ ਇਸ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ …
ਤਿਲਾਂ ਦਾ ਤੇਲ – ਪੈਰਾਲਿਸਿਸ ਅਟੈਕ ਆਉਣ ‘ਤੇ ਮਰੀਜ਼ ਨੂੰ ਤੁਰੰਤ 100 ਮਿਲੀਲੀਟਰ ਤਿਲਾਂ ਦੇ ਤੇਲ ਨੂੰ ਗਰਮ ਕਰ ਕੇ ਕਿਸੇ ਵੀ ਚੀਜ਼ ‘ਚ ਪਾ ਕੇ ਖਿਲਾਓ ਅਤੇ ਉਸ ‘ਤੋਂ ਬਾਅਦ 5-6 ਲਸਣ ਦੀਆਂ ਕਲੀਆਂ ਚਬਾਉਣ ਲਈ ਦਿਓ। ਉਸ ਤੋਂ ਬਾਅਦ ਉਸ ਦੇ ਅਟੈਕ ਵਾਲੇ ਹਿੱਸਿਆ ਨੂੰ ਤੇਲ ‘ਚ ਕਾਲੀ ਮਿਰਚ ਪਾ ਕੇ ਮਾਲਿਸ਼ ਕਰੋ।
ਸ਼ਹਿਦ ਅਤੇ ਲਸਣ – ਅਟੈਕ ਆਉਣ ਤੋਂ ਬਾਅਦ ਮਰੀਜ਼ ਨੂੰ ਤੁਰੰਤ ਸ਼ਹਿਦ ਅਤੇ ਲਸਣ ਮਿਲਾ ਕੇ ਚਟਾਓ। ਅਜਿਹਾ ਕਰਨ ਨਾਲ ਪ੍ਰਭਾਵਿਤ ਅੰਗ ਸਿਹਤਮੰਦ ਹੋ ਜਾਣਗੇ। ਲਕਵਾ ਮਾਰਨ ਦੇ ਕੁੱਝ ਦਿਨਾਂ ਤਕ ਮਰੀਜ਼ ਨੂੰ ਇਸ ਦੀ ਵਰਤੋ ਕਰਵਾਉਂਦੇ ਰਹੋ।