‘ਪੈਡਮੈਨ’ ਦੀ ਤਿੱਕੜੀ ਅਕਸ਼ੈ-ਸੋਨਮ-ਰਾਧਿਕਾ

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਇਸੇ ਸਾਲ ਆਉਣ ਵਾਲੀ ਫ਼ਿਲਮ ‘ਪੈਡਮੈਨ’ ਲਈ ਲੀਡਿੰਗ ਹੀਰੋਇਨਾਂ ਲਈ ਤੈਅ ਹੋ ਗਿਆ ਹੈ। ਫ਼ਿਲਮ ਵਿਚ ਅਕਸ਼ੈ ਕੁਮਾਰ ਦੇ ਆਪੋਜ਼ਿਟ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਨੂੰ ਫਾਈਨਲ ਕਰ ਲਿਆ ਗਿਆ ਹੈ। ‘ਪੈਡਮੈਨ’ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਸਸਤੇ ਸੈਨਿਟਰੀ ਪੈਡ ਤਿਆਰ ਕਰਨ ਵਾਲੇ ਕੋਇੰਬਟੂਰ ਦੇ ਅਰੁਣਾਚਲਮ ਮੁਰੂਗਨਾਥਮ ਤੋਂ ਪ੍ਰੇਰਿਤ ਹੈ। ਇਹ ਦੂਸਰਾ ਮੌਕਾ ਹੋਵੇਗਾ ਜਦੋਂ ਅਕਸ਼ੈ ਕੁਮਾਰ ਅਤੇ ਸੋਨਮ ਕਪੂਰ ਇਕੱਠਿਆਂ ਫ਼ਿਲਮ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਸਾਲ 2011 ਵਿਚ ਆਈ ਫ਼ਿਲਮ ‘ਥੈਂਕਯੂ’ ਵਿਚ ਇਕੱਠਿਆਂ ਕੰਮ ਕਰ ਚੁੱਕੇ ਹਨ। ਹਾਲਾਂਕਿ ਰਾਧਿਕਾ ਆਪਟੇ ਨਾਲ ਇਹ ਅਕਸ਼ੈ ਦੀ ਪਹਿਲੀ ਫ਼ਿਲਮ ਹੈ। ਨਿਰਦੇਸ਼ਨ ਆਰ. ਕੇ. ਬਾਲਕੀ ਕਰਨਗੇ ਤੇ ਇਹ ਫ਼ਿਲਮ ਦਾ ਨਿਰਮਾਣ ਟਵਿੰਕਲ ਖੰਨਾ ਕਰਨ ਜਾ ਰਹੀ ਹੈ। ਸੋਨਮ ਕਪੂਰ ਨੇ ਵੀ ਇਸ ਫ਼ਿਲਮ ਵਿਚਲੀ ਲੁੱਕ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦਿਆਂ ਲਿਖਿਆ ‘ਇਸ ਮਹੱਤਵਪੂਰਨ ਪ੍ਰਾਜੈਕਟ ਦਾ ਹਿੱਸਾ ਬਣ ਕੇ ਬੇਹੱਦ ਉਤਸ਼ਾਹਿਤ ਹਾਂ।’ ਸੋਨਮ ਤੋਂ ਇਲਾਵਾ ਫ਼ਿਲਮ ਦੀ ਦੂਸਰੀ ਹੀਰੋਇਨ ਰਾਧਿਕਾ ਆਪਟੇ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ‘ਪੈਡਮੈਨ’ ਦਾ ਫਰਸਟ ਲੁੱਕ ਸ਼ੇਅਰ ਕੀਤਾ। ਫ਼ਿਲਹਾਲ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ‘ਜੌਲੀ ਐੱਲਐੱਲਬੀ 2’ ਵਿਚ ਮਸਰੂਫ਼ ਹੈ। ਉਂਜ ਤਾਂ ਅਕਸ਼ੈ ਕੁਮਾਰ ਨੇ ਆਪਣੇ ਫ਼ਿਲਮ ਕਰੀਅਰ ਵਿਚ ਕਈ ਕਿਰਦਾਰ ਨਿਭਾਏ ਪਰ ‘ਜੌਲੀ ਐੱਲਐੱਲਬੀ 2’ ਵਿਚ ਉਹ ਪਹਿਲੀ ਵਾਰ ਵਕੀਲ ਦੀ ਭੂਮਿਕਾ ਵਿਚ ਹੈ। ਫ਼ਿਲਮ ਵਿਚ ਅਕਸ਼ੈ ਕੁਮਾਰ ਨਾਲ ਹੁਮਾ ਕੁਰੈਸ਼ੀ ਅਤੇ ਅਨੂੰ ਕਪੂਰ ਹਨ ਅਤੇ ਫ਼ਿਲਮ ਦੇ ਟ੍ਰੇਲਰ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ।

LEAVE A REPLY