ਪੇਟ ਖ਼ਰਾਬ ਹੋਣ ਨਾਲ ਬੱਚੇ ਨੂੰ ਹੋ ਸਕਦੀ ਹੈ ਗੰਭੀਰ ਬੀਮਾਰੀ

ਬੱਚੇ ਨੂੰ ਸਹੀ ਤਰ੍ਹਾਂ ਪੌਟੀ ਨਾ ਆਉਣਾ ਜਾਂ ਬਹੁਤ ਦਿਨਾਂ ਤਕ ਪੇਟ ਖ਼ਰਾਬ ਰਹਿਣ ਨਾਲ ਯੂਰੀਆ ਸਾਈਕਲ ਡਿਸਔਰਡਰ (USD) ਦਾ ਖ਼ਤਰਾ ਵੱਧ ਜਾਂਦਾ ਹੈ। ਗੰਭੀਰ USD ਵਾਲੇ ਬੱਚਿਆਂ ‘ਚ ਇਸ ਦੇ ਲੱਛਣ ਜਨਮ ਦੇ ਪਹਿਲੇ 24 ਘੰਟਿਆਂ ਅੰਦਰ ਵਿਕਸਿਤ ਹੁੰਦੇ ਹਨ। ਹਰ ਇਨਸਾਨ ‘ਚ ਯੂਰਿਨ ਦੇ ਬਾਹਰ ਆਉਣ ਦਾ ਵੀ ਇੱਕ ਚੱਕਰ ਹੁੰਦਾ ਹੈ। ਜਨਮ ਤੋਂ ਬਾਅਦ ਤੋਂ ਹੀ ਬੱਚਿਆਂ ‘ਚ ਯੂਰਿਨ ਦੇ ਬਾਹਰ ਆਉਣ ਦਾ ਇੱਕ ਚੱਕਰ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਸ ਬੀਮਾਰੀ ਤਹਿਤ ਜਦੋਂ ਬੱਚਾ ਪ੍ਰੋਟੀਨ ਖਾਂਦਾ ਹੈ ਤਾਂ ਉਸ ਦਾ ਸ਼ਰੀਰ ਉਸ ਨੂੰ ਐਮੀਨੋ ਐਸਿਡ ‘ਚ ਬਦਲ ਦਿੰਦਾ ਹੈ, ਬਾਕੀ ਨਾਈਟ੍ਰੋਜਨ ਪ੍ਰਾਡਕਟਸ ਦੇ ਰੂਪ ‘ਚ ਬਦਲ ਜਾਂਦੇ ਹਨ ਜਿਨ੍ਹਾਂ ਨੂੰ ਉਹ ਮਲ ਦੇ ਰੂਪ ‘ਚ ਬਾਹਰ ਕੱਢ ਦਿੰਦੇ ਹਨ। ਇਸ ਪ੍ਰਕਿਰਿਆ ‘ਚ ਲਿਵਰ ਨਾਈਟ੍ਰੋਜਨ ਨੂੰ ਯੂਰੀਆ ‘ਚ ਬਦਲਣ ਲਈ ਕਈ ਐਨਜ਼ਾਈਮਜ਼ ਦੀ ਸਪਲਾਈ ਕਰਦਾ ਹੈ ਜੋ ਬਾਅਦ ‘ਚ ਮਲ-ਮੂਤਰ ਦੇ ਰੂਪ ‘ਚ ਸ਼ਰੀਰ ‘ਚੋਂ ਬਾਹਰ ਨਿਕਲ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਯੂਰੀਆ ਚੱਕਰ ਕਿਹਾ ਜਾਂਦਾ ਹੈ।
ਕੋਮਾ ‘ਚ ਵੀ ਜਾ ਸਕਦਾ ਹੈ ਬੱਚਾ
ਜੇਕਰ ਬੱਚੇ ਨੂੰ ਯੂਰੀਆ ਚੱਕਰ ਦਾ ਦੋਸ਼ ਹੈ ਤਾਂ ਉਸ ਦਾ ਲਿਵਰ ਯੂਰੀਆ ਸਾਈਕਲ ਦੀਆਂ ਲੋੜਾਂ ਦੇ ਹਿਸਾਬ ਨਾਲ ਕੰਮ ਨਹੀਂ ਕਰਦਾ। ਇਸ ਤਰ੍ਹਾਂ ਨਾਲ ਜਦੋਂ ਬੱਚੇ ਦਾ ਸ਼ਰੀਰ ਨਾਈਟ੍ਰੋਜਨ, ਅਮੋਨੀਆ ਨੂੰ ਬਾਹਰ ਨਹੀਂ ਕੱਢਦਾ ਤਾਂ ਇਸ ਦੇ ਹਾਨੀਕਾਰਕ ਪਦਾਰਥ ਖ਼ੂਨ ‘ਚ ਮਿਲ ਜਾਂਦੇ ਹਨ। ਇਹ ਪਦਾਰਥ ਖ਼ੂਨ ਨਾਲ ਸਰਕੁਲੇਟ ਹੋਣ ਕਰ ਕੇ ਇਹ ਹਾਨੀਕਾਰਕ ਪਦਾਰਥ ਦਿਮਾਗ਼ੀ ਨੁਕਸਾਨ ਦਾ ਕਾਰਣ ਬਣ ਸਕਦੇ ਹਨ ਜਿਸ ਨਾਲ ਬੱਚਾ ਕੋਮਾ ‘ਚ ਵੀ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਘਰ ‘ਚ ਇਕੱਲਿਆਂ ਨਾ ਛੱਡੋ।
ਕਾਰਣ – ਸ਼ਰੀਰ ‘ਚ OTCASD ਅਤੇ ALD ਘੱਟ ਹੋਣਾ; ਮਾਤਾ-ਪਿਤਾ ਤੋਂ ਡਿਫ਼ੈਕਟਿਵ ਜੀਨਜ਼ ਦਾ ਬੱਚੇ ‘ਚ ਟ੍ਰਾਂਸਫ਼ਰ ਹੋਣਾ; ਜ਼ਿਆਦਾ ਪ੍ਰੋਟੀਨ ਹੋਣਾ; ਜਨਮ ਤੋਂ ਲਿਵਰ ਖ਼ਰਾਬ ਹੋਣਾ, ਆਦਿ।
ਲੱਛਣ – ਖਾਣ-ਪੀਣ ਦੀਆਂ ਚੀਜ਼ਾਂ ਨੂੰ ਪਸੰਦ ਨਾ ਕਰਨਾ; ਬਾਰ-ਬਾਰ ਉਲਟੀ ਆਉਣਾ; ਮਾਨਸਿਕ ਵਹਿਮ; ਜ਼ਿਆਦਾ ਸੁੱਤੇ ਰਹਿਣਾ; ਬੇਹੋਸ਼ੀ ਦੀ ਹਾਲਤ; ਇਲਾਜ – ਬੱਚੇ ਨੂੰ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਨੂੰ ਦੇਣ ਤੋਂ ਪ੍ਰਹੇਜ਼ ਕਰ ਕੇ ਅਤੇ ਕੁੱਝ ਕੈਲੋਰੀਜ਼ ਵਾਲੇ ਆਹਾਰ ਜ਼ਿਆਦਾ ਦੇਣ ਨਾਲ ਯੂਰੀਆ ਸਾਈਕਲ ਡਿਸਔਰਡਰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਬੱਚੇ ਨੂੰ ਛੇ ਮਹੀਨਿਆਂ ਦਾ ਹੋਣ ਪਿੱਛੋਂ ਹੀ ਫ਼ਲ ਅਤੇ ਸਬਜ਼ੀਆਂ ਨੂੰ ਕਿਸੇ ਨਾ ਕਿਸੇ ਰੂਪ ‘ਚ ਦਿਓ।
ਕੰਬੋਜ