ਪਿਆਰ ਅਤੇ ਮੁਹੱਬਤ ਲਈ ਬਹੁਤ-ਬਹੁਤ ਧੰਨਵਾਦ – ਰਣਵੀਰ ਸਿੰਘ

ਸੁਪਰਸਟਾਰ ਰਣਵੀਰ ਸਿੰਘ ਨੇ ਇੰਡਸਟਰੀ ‘ਚ 12 ਸਾਲ ਪੂਰੇ ਕਰ ਲਏ ਹਨ। ਆਪਣੀ ਪਹਿਲੀ ਫ਼ਿਲਮ ਬੈਂਡ ਬਾਜਾ ਬਾਰਾਤ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਿਵੇਂ ਹੀ ਉਹ ਆਪਣੇ ਆਉਣ ਵਾਲੀ ਕਮਰਸ਼ੀਅਲ ਕੌਮੇਡੀ ਫ਼ਿਲਮ ਸਰਕਸ ਦਾ ਪ੍ਰਚਾਰ ਕਰ ਰਿਹਾ ਹੈ, ਮੀਡੀਆ ਫ਼ੋਟੋਗ੍ਰਾਫ਼ਰਾਂ ਨੇ ਉਸ ਨੂੰ ਇੱਕ ਕੇਕ ਨਾਲ ਹੈਰਾਨ ਕਰ ਦਿੱਤਾ।
ਪੈਨ-ਇੰਡੀਆ ਸੁਪਰਸਟਾਰ ਰਣਵੀਰ ਦੇਸ਼ ਦੇ ਸਭ ਤੋਂ ਪਿਆਰੇ ਅਦਾਕਾਰਾਂ ‘ਚੋਂ ਇਕ ਹੈ। ਮੀਡੀਆ ਫ਼ੋਟੋਗ੍ਰਾਫ਼ਰ ਪਿਆਰ ਨਾਲ ਉਸ ਨੂੰ ਬਾਬਾ ਕਹਿੰਦੇ ਹਨ। ਕੇਕ ਕੱਟਦੇ ਹੋਏ ਰਣਵੀਰ ਨੇ ਕਿਹਾ, ”12 ਸਾਲ ਹੋ ਗਏ ਹਨ। ਤੁਹਾਡੇ ਪਿਆਰ ਅਤੇ ਮੁਹੱਬਤ ਲਈ ਬਹੁਤ-ਬਹੁਤ ਧੰਨਵਾਦ, ਲਵ ਯੂ, ਥੈਂਕ ਯੂ।”
ਹਰ ਫ਼ਿਲਮ ਨਾਲ ਅਦਾਕਾਰ ਸਕ੍ਰੀਨ ‘ਤੇ ਵੱਖ-ਵੱਖ ਐਡੀਸ਼ਨ ਲਿਆਉਂਦੇ ਹਨ। ਰਣਵੀਰ ਸਿੰਘ ਨੇ ਇਕੱਲੇ ਹੀ ਬੌਲੀਵੁਡ ‘ਚ ਅਦਾਕਾਰਾਂ ਨੂੰ ਦੇਖਣ ਦਾ ਤਰੀਕਾ ਬਦਲ ਦਿੱਤਾ ਹੈ। ਆਪਣੀ ਵਿਲੱਖਣ ਫ਼ੈਸ਼ਨ ਭਾਵਨਾ, ਲਾਈਵ ਊਰਜਾ ਤੇ ਡਾਊਨ ਟੂ ਅਰਥ ਸ਼ਖ਼ਸੀਅਤ ਨਾਲ ਲੋਕਾਂ ਦੇ ਦਿਲਾਂ ਦੀ ਧੜਕਨ ਬਣੇ ਇਸ ਅਦਾਕਾਰ ਨੇ ਸਾਡੇ ਦਿਲਾਂ ‘ਚ ਇਕ ਖਾਸ ਜਗ੍ਹਾ ਬਣਾ ਲਈ ਹੈ। ਸਰਕਸ 23 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ।