ਪਹਿਲੀ ਵਾਰ ਜਲੰਧਰ ‘ਚ ਮਿਲੇ ਸੀ ਮੈਂ ਅਤੇ ਪੀ.ਐੱਮ. ਮੋਦੀ : ਕੈਪਟਨ ਅਮਰਿੰਦਰ ਸਿੰਘ

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸੋਮਵਾਰ ਨੂੰ ਜਲੰਧਰ ਪਹੁੰਚੇ ਹੋਏ ਹਨ। ਪੀ.ਐੱਮ. ਮੋਦੀ ਦੀ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਜਲੰਧਰ ‘ਚ ਮਿਲੇ ਸੀ। ਅਸੀਂ ਪੰਜਾਬ ਕੇਸਰੀ ਵਲੋਂ ਇਕ ਸਮਾਗਮ ‘ਚ ਅਸੀਂ ਮਿਲੇ ਸਨ। ਉਸ ਤੋਂ ਬਾਅਦ ਅਸੀਂ 30 ਸਾਲ ਬਾਅਦ ਮੁੜ ਇਕੱਠੇ ਹੋਏ ਹਾਂ। ਕੈਪਟਨ ਨੇ ਕਿਹਾ ਕਿ ਸਾਡਾ ਪਹਿਲਾ ਕੰਮ ਹੋਣਾ ਚਾਹੀਦਾ ਦੇਸ਼ ਦੀ ਰੱਖਿਆ ਕਰਨਾ। ਇਸ ਦੌਰਾਨ ਕੈਪਟਨ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਹਿੰਦੀ ਹੁੰਦੀ ਸੀ ਕਿ ਮੇਰਾ ਬਹੁਤ ਪਿਆਰ ਹੈ ਪ੍ਰਧਾਨ ਮੰਤਰੀ ਜੀ ਨਾਲ, ਅਮਿਤ ਸ਼ਾਹ ਜੀ ਨਾਲ ਵੀ। ਮੇਰਾ ਉਨ੍ਹਾਂ ਨਾਲ ਹੈ ਪਿਆਰ, ਮੈਂ ਕੀ ਕਰ ਸਕਦਾ ਹਾਂ।