ਹੁਬਲੀ- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ। ਜੋਸ਼ੀ ਨੇ ਨਾਲ ਹੀ ਕਿਹਾ ਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿੱਥੋਂ ਚੋਣ ਲੜਨਗੇ। ਕੋਲਾ ਅਤੇ ਖਾਨ ਮੰਤਰੀ ਜੋਸ਼ੀ ਨੇ ਕਿਹਾ ਕਿ ਮੀਡੀਆ ‘ਚ ਇਹ ਖ਼ਬਰਾਂ ਆ ਰਹੀਆਂ ਹਨ।
ਜੋਸ਼ੀ ਮੁਤਾਬਕ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿੱਥੋਂ ਚੋਣ ਲੜਨਗੇ। ਇਹ ਤੈਅ ਨਹੀਂ ਹੈ ਕਿ ਉਹ ਕਰਨਾਟਕ ਤੋਂ ਲੜਨਗੇ ਜਾਂ ਕਿਸੇ ਹੋਰ ਸੂਬੇ ਤੋਂ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਬੈਂਗਲੁਰੂ ਤੋਂ ਲੜ ਸਕਦੇ ਹਨ, ਜੋਸ਼ੀ ਨੇ ਕਿਹਾ ਜਦੋਂ ਤੱਕ ਕੁਝ ਵੀ ਤੈਅ ਨਹੀਂ ਹੋ ਜਾਂਦਾ ਤਾਂ ਮੈਂ ਇਸ ਦਾ ਉੱਤਰ ਕਿਵੇਂ ਦੇ ਸਕਦਾ ਹਾਂ। ਦੱਸ ਦੇਈਏ ਕਿ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਕਰਨਾਟਕ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ।















