ਨਿਯੁਕਤੀਆਂ, ਤਬਦਲੀਆਂ, ਤਰੱਕੀਆਂ ਮੈਰਿਟ ‘ਤੇ : ਰਾਜਪਾਲ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੇਰੀ ਸਰਕਾਰ ਨੇ ਸਾਰੇ ਪੱਧਰਾਂ ਤੇ ਨਿਯੁਕਤੀਆਂ, ਤਬਦੀਲੀਆਂ ਅਤੇ ਤਰੱਕੀਆਂ ਆਦਿ ਦੀ ਪਾਰਦਰਸ਼ੀ ਨੀਤੀ ਰਾਹੀਂ ਸਾਡੇ ਅਧਿਕਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਪੁਨਰ ਬਹਾਲ ਕਰਨ ਦਾ ਫੈਸਲਾ ਕੀਤਾ ਹੈ, ਇਹ ਨਿਰੋਲ ਰੂਪ ਵਿਚ ਉਨ੍ਹਾਂ ਦੀ ਕਾਰਗੁਜਾਰੀ, ਮੈਰਿਟ ਅਤੇ ਸੀਨੀਅਰਤਾ ਦੇ ਆਧਾਰ ਤੇ ਹੋਵੇਗਾ| ਰਾਜ ਦਾ ਪ੍ਰਸੋਨਲ ਵਿਭਾਗ ਕਰਮਚਾਰਆਂ ਦੀਆਂ ਉਚਿਤ ਸ਼ਿਕਾਇਤਾਂ ਦੇ ਸਮਾਂਬੱਧ ਨਿਪਟਾਰੇ ਲਈ ਉਨ੍ਹਾਂ ਦਾ ਮੁਲਾਂਕਣ ਕਰੇਗਾ|