ਨਿਮਰਤ ਕੌਰ ਆਪਣੀਆਂ ਬੈਕ-ਟੂ-ਬੈਕ ਘੋਸ਼ਣਾਵਾਂ ਨਾਲ ਇੱਕ ਕਿਸਮ ਦੇ ਰੋਲ ‘ਤੇ ਹੈ। ਆਪਣੀ ਬਹੁਪੱਖੀ ਪ੍ਰਤਿਭਾ ਨਾਲ ਲਗਾਤਾਰ ਦਰਸ਼ਕਾਂ ਦੀ ਪ੍ਰਸ਼ੰਸਾ ਅਤੇ ਆਲੋਚਨਾਤਮਕ ਪ੍ਰਸ਼ੰਸਾ ਜਿੱਤਣ ਤੋਂ ਬਾਅਦ ਅਭਿਨੇਤਰੀ ਨੇ ਅਮਿਤਾਭ ਬੱਚਨ ਨਾਲ ਆਪਣੇ ਅਗਲੇ ਵੱਡੇ ਪ੍ਰੌਜੈਕਟ ਦਾ ਐਲਾਨ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇਸ ਸਪੱਸ਼ਟ ਕੈਪਸ਼ਨ ਨਾਲ ਇਹ ਵੱਡੀ ਖ਼ਬਰ ਦਿੱਤੀ, “ਮੁੰਬਈ ਸਿਰਫ਼ ਸੁਪਨਿਆਂ ਦਾ ਸ਼ਹਿਰ ਨਹੀਂ, ਇਹ ਉਹ ਸ਼ਹਿਰ ਹੈ ਜਿੱਥੇ ਸੁਪਨੇ ਸਾਕਾਰ ਹੁੰਦੇ ਹਨ। ਮਿਸਟਰ ਅਮਿਤਾਭ ਬੱਚਨ ਦੇ ਨਾਲ ਐਕਸ਼ਨ ਅਤੇ ਕੱਟ ਦੇ ਵਿਚਕਾਰ ਪਰਦੇ ‘ਤੇ ਅਮਰ ਹੋ ਜਾਣਾ … ਇੱਕ ਛੋਟੇ ਸ਼ਹਿਰ ਦੀ ਲੜਕੀ ਨੂੰ ਇੱਕ ਵੱਡਾ ਸੁਪਨਾ ਦਿੱਤੈ।”
ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਰਚਨਾਤਮਕ ਰੋਮਾਂਚਾਂ ‘ਚੋਂ ਇੱਕ ‘ਚ ਸਹਿਯੋਗ ਕਰਨ ਦੇ ਇਸ ਅਨੋਖੇ ਮੌਕੇ ਲਈ ਰਿਭੂ ਦਾਸਗੁਪਤਾ ਦਾ ਧੰਨਵਾਦ। ਸੈਕਸ਼ਨ 84 ਰਿਲਾਇੰਸ ਐਂਟਰਟੇਨਮੈਂਟ ਦੁਆਰਾ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਅਤੇ ਰਿਲਾਇੰਸ ਐਂਟਰਟੇਨਮੈਂਟ ਅਤੇ ਫ਼ਿਲਮ ਹੈਂਗਰ ਦੁਆਰਾ ਨਿਰਮਿਤ ਹੈ। ਨਿਮਰਤ ਕੌਰ ਦੀ ਬਹੁਤ ਉਡੀਕੀ ਜਾ ਰਹੀ ਸਮਾਜਿਕ ਥ੍ਰਿਲਰ ਹੈਪੀ ਟੀਚਰਜ਼ ਡੇਅ ਦੇ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਮਿਖਿਲ ਮੁਸਲੇ ਦੁਆਰਾ ਨਿਰਦੇਸ਼ਿਤ ਅਤੇ ਦਿਨੇਸ਼ ਵਿਜਾਨ ਦੁਆਰਾ ਪੇਸ਼ ਕੀਤੀ ਗਈ ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।











