ਦਹੀਂ ਦੀ ਵਰਤੋਂ ਹਰ ਘਰ ‘ਚ ਹੁੰਦੀ ਹੈ। ਗਰਮੀਆਂ ‘ਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ। ਦਹੀਂ ‘ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਰੋਜ਼ ਇੱਕ ਚਮਚਾ ਦਹੀ ਖਾਣ ਨਾਲ ਇਮਿਊਨਿਟੀ ਵਧਦੀ ਹੈ। ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਦਹੀਂ ‘ਚ ਪ੍ਰੋਟੀਨ, ਆਇਰਨ, ਫ਼ਾਸਫ਼ੋਰਸ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦਹੀ ਦਾ ਸੇਵਨ ਕਰਨ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ।
ਦਹੀਂ ‘ਚ ਮੌਜੂਦ ਨਿਊਟ੍ਰੀਸ਼ਨ – ਇੱਕ ਕੱਪ (210 ਗ੍ਰਾਮ) ਦਹੀਂ ‘ਚ 207 ਕੈਲੋਰੀਜ਼ ਅਤੇ 13 ਫ਼ੀਸਦੀ ਫ਼ੈਟ ਹੁੰਦੀ ਹੈ। ਇਸ ਤੋਂ ਇਲਾਵਾ ਦਹੀਂ ‘ਚ 11 ਫ਼ੀਸਦੀ ਕੋਲੈਸਟਰੋਲ, 31 ਫ਼ੀਸਦੀ ਸੋਡੀਅਮ, 6 ਫ਼ੀਸਦੀ ਪੋਟੈਸ਼ੀਅਮ, 2 ਫ਼ੀਸਦੀ ਕਾਰਬੋਹਾਈਡ੍ਰੇਟਸ, 1 ਫ਼ੀਸਦੀ ਡਾਇਟਰੀ ਫ਼ਾਈਬਰਜ਼, 6 ਗ੍ਰਾਮ ਸ਼ੂਗਰ, 46 ਫ਼ੀਸਦੀ ਪ੍ਰੋਟੀਨ, 5 ਫ਼ੀਸਦੀ ਵਇਟਾਮਿਨ-A, 17 ਫ਼ੀਸਦੀ ਕੈਲਸ਼ੀਅਮ, 3 ਫ਼ੀਸਦੀ ਆਇਰਨ, 1 ਫ਼ੀਸਦੀ ਵਾਇਟਾਮਿਨ-D, 5 ਫ਼ੀਸਦੀ ਵਾਇਟਾਮਿਨ-ਬੀ6,14 ਫ਼ੀਸਦੀ ਕੋਬਾਲਾਮਿਨ ਅਤੇ 4 ਫ਼ੀਸਦੀ ਮੈਗਨੀਜ਼ੀਅਮ ਹੁੰਦਾ ਹੈ।
ਕਦੋਂ ਖਾਣਾ ਚਾਹੀਦਾ ਹੈ ਦਹੀਂ – ਰਾਤ ਦੇ ਸਮੇਂ ਦਹੀਂ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ। ਆਯੁਰਵੇਦ ਮੁਤਾਬਿਕ, ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਝਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਡੇ ਸ਼ਰੀਰ ‘ਚ ਨਿਊਕਸ ਫ਼ੌਰਮੇਸ਼ਨ ਵੀ ਹੁੰਦੀ ਹੈ। ਇਸ ਤੋਂ ਇਲਾਵਾ ਖਾਲੀ ਪੇਟ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ ‘ਚ ਗੈਸ ਬਣਦੀ ਹੈ। ਤੁਸੀਂ ਲੰਚ ਤੋਂ ਦੋ ਘੰਟੇ ਬਾਅਦ ਦਹੀਂ ਦਾ ਸੇਵਨ ਕਰ ਸਕਦੇ ਹੋ।
ਇੱਕ ਦਿਨ ‘ਚ ਕਿੰਨਾ ਕਰਨਾ ਚਾਹੀਦਾ ਹੈ ਦਹੀਂ ਦਾ ਸੇਵਨ? ਇੱਕ ਦਿਨ ‘ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ ‘ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਪ੍ਰੋਸੈਸਡ ਮੀਟ ਜਾਂ ਐਂਟੀਬਾਓਟਿਕਸ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕਿਵੇਂ ਖਾਈਏ ਦਹੀਂ? ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਖਾਧੇ ਬਿਨਾਂ ਨਹੀਂ ਰਹਿ ਸਕਦੇ ਤਾਂ ਖੰਡ ਅਤੇ ਨਮਕ-ਮਿਰਚ ਪਾ ਕੇ ਦਹੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਾਚਣ ਕਿਰਿਆ ਵਧੀਆ ਰਹੇਗੀ। ਦਿਨ ਦੇ ਸਮੇਂ ਖੰਡ ਦੇ ਨਾਲ ਦਹੀਂ ਖਾਣਾ ਵੱਧ ਫ਼ਾਇਦੇਮੰਦ ਹੁੰਦਾ ਹੈ।
ਕਿਹੜੇ ਲੋਕਾਂ ਰਹਿਣਾ ਚਾਹੀਦਾ ਹੈ ਦਹੀਂ ਤੋਂ ਦੂਰ – ਡਾਇਬਟੀਜ਼, ਐਜ਼ਮਾ ਅਤੇ ਹੈਪੇਟਾਈਟਸ ਦੇ ਮਰੀਜ਼, 1 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਦਹੀਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਖੱਟਾ ਦਹੀਂ ਨੁਕਸਾਨਦਾਇਕ – ਜੇਕਰ ਦਹੀਂ ਜ਼ਿਆਦਾ ਦਿਨ ਪੁਰਾਣਾ ਜਾਂ ਖੱਟਾ ਹੋ ਗਿਆ ਹੈ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਫ਼ੂਡ ਪੁਆਜ਼ਨਿੰਗ, ਐਸੀਡਿਟੀ ਅਤੇ ਪੇਟ ਦੀ ਖ਼ਰਾਬੀ ਹੋ ਸਕਦੀ ਹੈ।
ਇਹ ਹਨ ਦਹੀਂ ਦੇ ਫ਼ਾਇਦੇ – ਜੇਕਰ ਤੁਹਾਨੂੰ ਖਾਣੇ ਤੋਂ ਬਾਅਦ ਗੈਸ ਬਣਦੀ ਹੈ ਤਾਂ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਹੀਂ ਨਾਲ ਸ਼ਰੀਰ ਦਾ PH ਸੰਤੁਲਨ ਵਧੀਆ ਹੁੰਦਾ ਹੈ ਅਤੇ ਪੇਟ ਦੀ ਗਰਮੀ ਨੂੰ ਸ਼ਾਂਤ ਕਰ ਕੇ ਗੈਸ ਤੋਂ ਬਚਾਉਂਦਾ ਹੈ।
ਖਾਣਾ ਖਾਣ ਤੋਂ ਬਾਅਦ ਦਹੀਂ ਖਾਣ ਨਾਲ ਦਹੀਂ ਵੀ ਪਚ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਮਜ਼ਬੂਤ ਹੁੰਦਾ ਹੈ।
ਦਹੀਂ ‘ਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਸ਼ਰੀਰ ਨੂੰ ਬੈਕਟੀਰੀਆ ਨਾਲ ਲੜਨ ‘ਚ ਮਦਦ ਕਰਦੇ ਹਨ।
ਡਾਇਟ ‘ਚ ਦਹੀਂ ਸ਼ਾਮਿਲ ਕਰਨ ਨਾਲ ਸ਼ਰੀਰ ‘ਚ ਕੋਲੈਸਟਰੋਲ ਘੱਟ ਬਣਦਾ ਹੈ, ਅਤੇ ਦਿਲ ਦੀਆਂ ਨਾੜੀਆਂ ਨੂੰ ਬਲੌਕੇਜ ਹੋਣ ਤੋਂ ਬਚਾਉਂਦਾ ਹੈ। ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ।
ਵਾਇਟਾਮਿਨ-C ਅਤੇ D ਦਾ ਸਭ ਤੋਂ ਵਧੀਆ ਸਰੋਤ ਦਹੀਂ ਹੁੰਦਾ ਹੈ ਜੋ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਗਰਮੀਆਂ ‘ਚ ਰੋਜ਼ਾਨਾ ਦਹੀਂ ਖਾਣ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਦਹੀਂ ਖਾਣ ਨਾਲ ਥਕਾਵਟ ਵੀ ਖ਼ਤਮ ਹੋ ਜਾਂਦੀ ਹੈ ਅਤੇ ਸ਼ਰੀਰ ‘ਚ ਤਾਕਤ ਪੈਦਾ ਹੁੰਦੀ ਹੈ।
ਸੂਰਜਵੰਸ਼ੀ










