ਦਿੱਲੀ ਦੇ ਸਰਕਾਰੀ ਸਕੂਲ ‘ਚ ਦੋ ਵਿਦਿਆਰਥੀਆਂ ਦੀ ਹੋਈ ਲੜਾਈ, ਇਕ ਨੇ ਮਾਰਿਆ ਚਾਕੂ

ਨਵੀਂ ਦਿੱਲੀ— ਦਿੱਲੀ ਦੇ ਕ੍ਰਿਸ਼ਣਾ ਨਗਰ ਦੇ ਇਕ ਸਰਕਾਰੀ ਸਕੂਲ ‘ਚ ਅੱਜ ਦੋ ਵਿਦਿਆਰਥੀਆਂ ਦੀ ਲੜਾਈ ਨੇ ਹਿੰਸਕ ਰੂਪ ਲੈ ਲਿਆ। ਮਾਮੂਲੀ ਜਿਹੀ ਗੱਲ ‘ਤੇ ਹੋਈ ਲੜਾਈ ‘ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ।
ਜਾਣਕਾਰੀ ਮੁਤਾਬਕ ਕ੍ਰਿਸ਼ਣਾ ਨਗਰ ਦੇ ਇਕ ਸਰਕਾਰੀ ਸਕੂਲ ‘ਚ ਵੀਰਵਾਰ ਦਿਨ ‘ਚ ਕਿਸੇ ਗੱਲ ‘ਤੇ ਦੋ ਵਿਦਿਆਰਥੀਆਂ ਦਾ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਇਸ ਨੇ ਹਿੰਸਕ ਰੂਪ ਲੈ ਲਿਆ। ਝਗੜਾ ਕਰ ਰਹੇ ਦੋਹਾਂ ਵਿਦਿਆਰਥੀਆਂ ‘ਚੋਂ ਇਕ ਨੇ ਸਕੂਲ ਦੇ ਅੰਦਰ ਦੀ ਦੂਜੇ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।