ਡ੍ਰੈਸਿੰਗ ਰੂਮ ਦੀ ਗੱਲ ਬਾਹਰ ਆਉਣਾ ਟੀਮ ਲਈ ਠੀਕ ਨਹੀਂ: ਮਦਨ ਲਾਲ

ਸ਼ਿਵਪੁਰੀਂ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੀ ਡ੍ਰੈਸਿੰਗ ਰੂਮ ਦੀ ਗੱਲ ਬਾਹਰ ਆਉਣਾ ਠੀਕ ਨਹੀਂ ਹੈ।
ਟੀਮ ਦੇ ਅੰਦਰ ਦੀਆਂ ਗੱਲਾਂ ਮੀਡੀਆਂ ‘ਚ ਨਹੀਂ ਆਉਣੀਆਂ ਚਾਹੀਦੀਆਂ। ਸਾਬਕਾ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ‘ਚ ਵਿਵਾਦ ਜਿਸ ਤਰ੍ਹਾਂ ਸਾਹਮਣੇ ਆਏ ਅਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਅੰਦਰ ਦੀਆਂ ਗੱਲਾਂ ਡ੍ਰੈਸਿੰਗ ਰੂਮ ਦੇ ਬਾਹਰ ਨਿਕਲ ਕੇ ਮੀਡੀਆ ‘ਚ ਆਈਆਂ, ਇਹ ਠੀਕ ਨਹੀਂ ਹੈ। ਮਦਨ ਲਾਲ ਨੇ ਕਿਹਾ ਕਿ ਭਾਰਤੀ ਟੀਮ ਦੇ ਮੁੱਖ ਕੋਚ ਦੀ ਚੋਣ ਨੂੰ ਲੈ ਕੇ ਹੋਏ ਵਿਵਾਦ ਨੂੰ ਵੀ ਭਾਰਤੀ ਕਟਰੋਲ ਬੋਰਡ (ਬੀ.ਸੀ.ਸੀ.ਆਈ.) ਠੀਕ ਸੰਭਾਲ ਨਹੀਂ ਸਕੀ। ਉਨ੍ਹਾਂ ਨੇ ਬੀ.ਸੀ.ਸੀ.ਆਈ. ਦੀ ਪ੍ਰਬੰਧਕ ਕਮੇਟੀ (ਸੀ.ਓ.ਏ) ਦੇ ਸਾਬਕਾ ਮੈਂਬਰ ਰਾਮਚੰਦਰ ਗੁਹਾ ਵਲੋਂ ਕੋਚਿੰਗ ਸਟਾਫ਼ ਦੇ ਚੋਣ ਨੂੰ ਲੈ ਕੇ ਉਠਾਏ ਗਏ ਮੁੱਦਿਆ ਦਾ ਵੀ ਸਮਰਥਨ ਕੀਤਾ।
ਮਦਨ ਲਾਲ ਨੇ ਕਿਹਾ ਕਿ ਰਾਹੁਲ ਦ੍ਰਵਿੜ ਅਤੇ ਜ਼ਹੀਰ ਖਾਨ ਦੀ ਸਲਾਹਕਾਰ ਅਹੁਦੇ ‘ਤੇ ਨਿਯੁਕਤੀ ਨੂੰ ਰੋਕ ਕੇ ਉਨ੍ਹਾਂ ਦਾ ਅਪਮਾਨ ਹੋ ਰਿਹਾ ਹੈ। ਦੋਵਾਂ ਖਿਡਾਰੀਆਂ ਨਾਲ ਗੱਲ ਹੋ ਚੁੱਕੀ ਹੈ ਤਾਂ ਸਾਫ਼ ਸੀ ਕਿ ਦੋਵਾਂ ਖਿਡਾਰੀਆਂ ਦੇ ਨਾਲ ਜੋ ਹੋ ਰਿਹਾ ਹੈ ਉਹ ਠੀਕ ਨਹੀਂ ਹੋ ਰਿਹਾ ਹੈ।