ਕੋਪਨਹੇਗਨ — ਬੁੱਧਵਾਰ ਨੂੰ ਡੈਨਮਾਰਕ ਦੇ ਦਾਨਿਸ਼ ਪੁਲ ਤੋਂ ਲੰਘ ਰਹੀ ਯਾਤਰੀ ਰੇਲ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਨੇ ਅਜੇ ਤਕ ਨਹੀਂ ਦੱਸਿਆ ਕਿ ਇਸ ਕਾਰਨ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਕਿੰਨੇ ਲੋਕ ਜ਼ਖਮੀ ਹਨ? ਜਾਣਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਵਾਪਰਿਆ।
ਅਜੇ ਤਕ ਹਾਦਸੇ ਦੇ ਕਾਰਨ ਵੀ ਸਪੱਸ਼ਟ ਨਹੀਂ ਹੋਏ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਯਾਤਰੀ ਟਰੇਨ ਦੀ ਇਕ ਹੋਰ ਟਰੇਨ ਨਾਲ ਟੱਕਰ ਹੋ ਗਈ ਸੀ। ਇੱਥੇ ਤੇਜ਼ ਹਵਾਵਾਂ ਵਗਣ ਕਾਰਨ ਕਾਰਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪਰ ਟਰੇਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੋਈ ਸੀ। ਫਿਲਹਾਲ ਇੱਥੇ ਐਮਰਜੈਂਸੀ ਕਰਮਚਾਰੀ ਪੁੱਜ ਗਏ ਹਨ।















