ਟ੍ਰੈਵਲਿੰਗ ਦੇ ਵੀ ਦੀਵਾਨੇ ਜੌਨ

john-abraham3ਜਾਨ ਅਬਰਾਹਮ ਨੂੰ ਬਾਈਕਿੰਗ ਦਾ ਸ਼ੌਕ ਹੈ, ਇਹ ਤਾਂ ਉਨ੍ਹਾਂ ਦੇ ਦੀਵਾਨੇ ਜਾਣਦੇ ਹੀ ਹਨ। ਜਦ ਵੀ ਮੌਕਾ ਮਿਲਦਾ ਹੈ, ਉਹ ਬਾਈਕ ਰਾਈਡਿੰਗ ਲਈ ਨਿਕਲ ਪੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੇੰ ਇੱਕ ਸ਼ੌਕ ਹੋਰ ਵੀ ਹੈ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। ਜਾਨ ਟ੍ਰੈਵਲਿੰਗ ਦੇ ਵੀ ਦੀਵਾਨੇ ਹਨ। ਹਾਲ ਹੀ ‘ਚ ਅਰੁਣਾਚਲ ਪ੍ਰਦੇਸ਼ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਬਣਾਏ ਜਾਣ ‘ਤੇ ਉਨ੍ਹਾਂ ਨੇ ਇਹ ਗੱਲ ਮੀਡੀਆ ਨਾਲ ਸਾਂਝੀ ਕੀਤੀ। ਜਾਨ ਨੇ ਦੱਸਿਆ, ‘ਮੈਨੂੰ ਕੁਦਰਤ ਦੇ ਨੇੜੇ ਰਹਿਣਾ ਪਸੰਦ ਹੈ। ਮੈਂ ਡਿਫ਼ਰੈਂਟ ਡੈਸਟੀਨੇਸ਼ਜ਼ ਐਕਸਪਲੋਰ ਕਰਨ ਦੀ ਇੱਛਾ ਰੱਖਦਾ ਹਾਂ। ਟ੍ਰੈਵਲਿੰਗ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੈ। ਇਸ ਲਈ ਮੈਂ ਖ਼ੁਦ ਨੂੰ ਸਨਮਾਨਤ ਮਹਿਸੂਸ ਕਰਦਾ ਹਾਂ ਕਿ ਮੈਨੂੰ ਅਰੁਣਾਚਲ ਪ੍ਰਦੇਸ਼ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਚੁਣਿਆ ਗਿਆ ਹੈ। ਮੈਨੂੰ ਪੂਰਬਉੱ ਭਾਰਤ ਸਦਾ ਲੁਭਾਉਂਦਾ ਰਿਹਾ ਹੈ। ਇਥੋਂ ਦੇ ਹਰ ਰਾਜ ‘ਚ ਇੱਕ ਨਿਰਾਲੀ ਗੱਲ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਬਾਲੀਵੁੱਡ ਫ਼ਿਲਮ ਮੇਕਰਜ਼ ਅਰੁਣਾਚਲ ਪ੍ਰਦੇਸ਼ ‘ਚ ਵੀ ਫ਼ਿਲਮਾਂ ਦੀ ਸ਼ੂਟਿੰਗ ਕਰਨ।