ਆਰਥਰਾਈਟਸ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਅੱਜ ਹਰ ਤੀਜੇ ਤੋਂ ਚੌਥੇ ਵਿਅਕਤੀ ‘ਚ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਪਹਿਲਾਂ ਇਹ ਰੋਗ ਸਿਰਫ਼ ਬੁੱਢੇ ਲੋਕਾਂ ‘ਚ ਹੀ ਆਮਤੌਰ ‘ਤੇ ਦੇਖਣ ਨੂੰ ਮਿਲਦਾ ਸੀ, ਪਰ ਅੱਜ ਨੌਜਵਾਨਾਂ ‘ਚ ਵੀ ਇਹ ਪਰੇਸ਼ਾਨੀ ਆਮ ਹੋ ਗਈ ਹੈ। ਜੇਕਰ ਤੁਸੀਂ ਵੀ ਇਸ ਨਾਲ ਜੂਝ ਰਹੇ ਹੋ ਤਾਂ ਆਪਣੀ ਡਾਇਟ ‘ਚ ਕੁੱਝ ਚੀਜ਼ਾਂ ਸਾਮਲ ਕਰ ਕੇ ਤੁਸੀਂ ਇਸ ਰੋਗ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਲਸਣ: ਇਸ ਦਰਦ ਤੋਂ ਰਾਹਤ ਪਾਉਣ ਲਈ ਆਪਣੀ ਡਾਇਟ ‘ਚ ਹਰ ਦਿਨ ਲਸਣ ਨੂੰ ਸ਼ਾਮਿਲ ਕਰੋ। ਇਸ ਦੀ ਵਰਤੋਂ ਕਰਨ ਨਾਲ ਆਰਥਰਾਈਟਸ ਦੇ ਰੋਗੀਆਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਫ਼ੰਗਲ, ਐਂਟੀ-ਬਾਇਓਟਿਕ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਇੱਕ ਖ਼ਾਸ ਗੱਲ ਦਾ ਧਿਆਨ ਰੱਖੋ ਕਿ ਲਸਣ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਗਰਮੀਆਂ ਦੇ ਮੌਸਮ ‘ਚ ਰੋਜ਼ਾਨਾ 1 ਜਾਂ 2 ਕਲੀ ਤੋਂ ਜ਼ਿਆਦਾ ਇਸ ਦੀ ਵਰਤੋਂ ਨਾ ਕਰੋ।
ਬ੍ਰੌਕਲੀ: ਪੋਸ਼ਕ ਤੱਤਾਂ ਨਾਲ ਭਰਪੂਰ ਬ੍ਰੌਕਲੀ ਜੋੜਾਂ ਦੇ ਦਰਦ ‘ਚ ਆਰਾਮ ਦਿਵਾਉਣ ‘ਚ ਕਾਫ਼ੀ ਮਦਦਗਾਰ ਹੈ। ਇਸ ‘ਚ ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਪ੍ਰੋਟੀਨ, ਆਇਰਨ, ਵਾਇਟਾਮਿਨ ਏ ਅਤੇ ਸੀ, ਕ੍ਰੋਮੀਅਮ ਮੌਜੂਦ ਹੁੰਦਾ ਹੈ ਜੋ ਸਾਡੇ ਸ਼ਰੀਰ ਨੂੰ ਹੈਲਦੀ ਰੱਖਣ ਦਾ ਕੰਮ ਕਰਦਾ ਹੈ। ਇੱਕ ਰੀਸਰਚ ‘ਚ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਬ੍ਰੌਕਲੀ ਦੀ ਵਰਤੋਂ ਕਰਨ ਨਾਲ ਹੌਲੀ-ਹੌਲੀ ਵੱਧ ਰਹੇ ਗਠੀਏ ਦੇ ਰੋਗ ਨੂੰ ਕਾਬੂ ‘ਚ ਕੀਤਾ ਜਾ ਸਕਦਾ ਹੈ।
ਹਲਦੀ: ਹਲਦੀ ‘ਚ ਕਰਕਿਊਮਿਨ ਨਾਂ ਦਾ ਤੱਤ ਹੁੰਦਾ ਹੈ ਜੋ ਬੀਮਾਰੀ ਫ਼ੈਲਾਉਣ ਵਾਲੇ ਬੈਕਟੀਰੀਆ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਇਸ ਲਈ ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਮਰੀਜ਼ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗਠੀਏ ਦੇ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ।
ਬਾਥੂ: ਆਰਥਰਾਈਟਸ ਤੋਂ ਰਾਹਤ ਪਾਉਣ ਲਈ ਬਾਥੂ ਦੇ ਪੱਤਿਆਂ ਦਾ ਰਸ ਬਹੁਤ ਕਾਰਗਾਰ ਉਪਾਅ ਹੈ। ਆਪਣੀ ਡਾਇਟ ‘ਚ ਬਾਥੂ ਨੂੰ ਸ਼ਾਮਿਲ ਕਰੋ ਅਤੇ ਇਸ ਨਾਲ ਹੀ ਰੋਜ਼ਾਨਾ ਇਸ ਦੇ ਪੱਤਿਆਂ ਦਾ ਰਸ ਪੀਓ। ਧਿਆਨ ਰੱਖੋ ਇਸ ਰਸ ਦੇ ਸਵਾਦ ਨੂੰ ਚੰਗਾ ਕਰਨ ਲਈ ਇਸ ‘ਚ ਕੁੱਝ ਨਾ ਮਿਲਾਓ। ਤਿੰਨਾਂ ਮਹੀਨਿਆਂ ਤਕ ਇਸ ਰਸ ਦੀ ਵਰਤੋਂ ਤੋਂ ਬਾਅਦ ਤੁਹਾਨੂੰ ਇਸ ਦਾ ਅਸਰ ਸਾਫ਼ ਦੇਖਣ ਨੂੰ ਮਿਲੇਗਾ।
ਓਮੈਗਾ-3 ਐਸਿਡ: ਆਰਥਰਾਈਟਸ ਤੋਂ ਛੁਟਕਾਰਾ ਪਾਉਣ ਲਈ ਓਮੈਗਾ-3 ਫ਼ੈਟੀ ਐਸਿਡ ਦੀ ਵਰਤੋਂ ਕਰੋ। ਇਸ ਲਈ ਤੁਹਾਨੂੰ ਆਪਣੀ ਡਾਇਟ ‘ਚ ਐਲਗੀ ਆਇਲ, ਮੱਛੀ ਦਾ ਤੇਲ, ਸੈਮਨ ਮੱਛੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।
ਵਰਤੋਂ ਇਹ ਸਾਵਧਾਨੀਆਂ
ਜੌਗਿੰਗ ਬੰਦ ਨਾ ਕਰੋ; ਕਸਰਤ ਕਰਨਾ ਨਾ ਛੱਡੋ; ਜ਼ਿਆਦਾ ਚਰਬੀ ਵਾਲਾ ਭੋਜਨ ਨਾ ਖਾਓ; ਫ਼ਾਸਟ ਫ਼ੂਡ ਅਤੇ ਡਿੱਬਾਬੰਦ ਖਾਣਾ ਖਾਣ ਤੋਂ ਬਚੋ, ਆਦਿ।
ਸੂਰਜਵੰਸ਼ੀ ਦੀ ਡੱਬੀ