ਜਲੰਧਰ— ਫਾਇਨਾਂਸਰ ਦਫਤਰ ‘ਚ ਗੁੰਡਾਗਰਦੀ ਕਰਨ ਵਾਲੇ ਨਰਿੰਦਰ ਥਾਪਰ ਨਾਂ ਦੇ ਸ਼ਖਸ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਪੁਲਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਥਾਪਰ ਨੇ ਸਾਥੀਆਂ ਨਾਲ ਫਾਇਨਾਂਸਰ ਦੇ ਦਫਤਰ ‘ਚ ਕੁੱਟਮਾਰ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ ਸੀ, ਜਿਸ ਦੇ ਆਧਾਰ ‘ਤੇ ਥਾਣਾ ਨੰਬਰ 4 ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਨਰਿੰਦਰ ਥਾਪਰ ਨੂੰ ਕਾਬੂ ਕਰ ਲਿਆ। ਨਰਿੰਦਰ ਥਾਪਰ ਸ਼ਿਵ ਸੈਨਾ ਦਾ ਪ੍ਰਧਾਨ ਵੀ ਹੈ।














