ਜਲੰਧਰ — ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਬਾਅਦ ਸਿਆਸਤ ਗਰਮਾ ਗਈ ਹੈ। ਬੁੱਧਵਾਰ ਨੂੰ ਬਿੱਟੂ ਖ਼ਿਲਾਫ਼ ਜਲੰਧਰ ਦੇ ਸ਼੍ਰੀ ਰਾਮ ਚੌਕ ’ਚ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਦਰਅਸਲ ਕਿਸਾਨ ਅੰਦੋਲਨ ’ਤੇ ਮੋਦੀ ਸਰਕਾਰ ਨੂੰ ਧਮਕਾਉਂਦੇ ਹੋਏ ਬਿੱਟੂ ਨੇ ਕਿਹਾ ਸੀ ਕਿ 1 ਜਨਵਰੀ 2021 ਤੋਂ ਬਾਅਦ ਅਸੀਂ ਲਾਸ਼ਾਂ ਦੇ ਢੇਰ ਲਗਾਵਾਂਗੇ। ਅਸੀਂ ਆਪਣਾ ਖੂਨ ਵੀ ਵਹਾ ਦੇਵਾਂਗੇ। ਇਥੋਂ ਤੱਕ ਕਿ ਉਹ ਨਵੀਂ ਪਲਾਨਿੰਗ ਦੇ ਨਾਲ ਆਉਣਗੇ।
ਉਥੇ ਹੀ ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਹਰਵੀਨ ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ 2 ਜਨਵਰੀ ਤੋਂ ਭਾਜਪਾ ਲੁਧਿਆਣਾ ’ਚ ਪ੍ਰਦਰਸ਼ਨ ’ਤੇ ਬੈਠੇਗੀ ਅਤੇ ਇਹ ਪ੍ਰਦਰਸ਼ਨ ਉਸ ਸਮੇਂ ਤੱਕ ਚੱਲੇਗਾ, ਜਦੋਂ ਤੱਕ ਬਿੱਟੂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋ ਜਾਂਦਾ।
News Credit :jagbani(punjabkesari)







