ਬਲੱਡ ਪ੍ਰੈੱਸ਼ਰ ਦੀ ਸਮੱਸਿਆ ਅੱਜ ਲੋਕਾਂ ‘ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਅੱਗੇ ਚੱਲ ਕੇ ਮੋਟਾਪਾ, ਹਾਈਕੈਲੋਸਟਰੋਲ, ਦਿਲ ਨਾਲ ਜੁੜੀਆਂ ਬੀਮਾਰੀਆਂ, ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਲੱਡ ਪ੍ਰੈੱਸ਼ਰ ਦੀ ਪਰੇਸ਼ਾਨੀ ਮੁੱਖ ਰੂਪ ਨਾਲ ਗ਼ਲਤ ਖਾਣ-ਪੀਣ, ਅਨਿਯਮਿਤ ਖਾਣ, ਨਮਕ ਦੀ ਜ਼ਿਆਦਾ ਵਰਤੋਂ, ਆਦਿ ਕਰਨ ਨਾਲ ਹੁੰਦੀ ਹੈ। ਉਂਝ ਤਾਂ ਸ਼ੁਰੂਆਤ ‘ਚ ਇਸ ਨੂੰ ਕੰਟਰੋਲ ‘ਚ ਰੱਖਣ ਲਈ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਹੈ, ਪਰ ਸਮੱਸਿਆ ਵਧਣ ‘ਤੇ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ। ਅਜਿਹੇ ‘ਚ ਸਮੇਂ ਰਹਿੰਦੇ ਇਸ ਸ਼ੁਰੂਆਤੀ ਸਮੱਸਿਆ ਨੂੰ ਆਪਣੀ ਜੀਵਨਸ਼ੈਲੀ ‘ਚ ਕੁਝ ਬਦਲਾਅ ਲਿਆ ਕੇ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਘਰੇਲੂ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਇਸ ਸਮੱਸਿਆ ਦੇ ਵਧਣ ਤੋਂ ਬਚੇ ਰਹਿ ਸਕਦੇ ਹੋ।
ਆਇਲੀ ਫ਼ੂਡ ਤੋਂ ਰੱਖੋ ਪਰਹੇਜ਼ – ਜਿਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ। ਬਾਹਰ ਦਾ ਜੰਕ ਅਤੇ ਆਇਲੀ ਫ਼ੂਡ ਖਾਣ ਤੋਂ ਬਚਣਾ ਚਾਹੀਦਾ। ਨਾਲ ਹੀ ਭੋਜਨ ‘ਚ ਦੁੱਧ, ਦਹੀਂ, ਹਰੀਆਂ ਸਬਜ਼ੀਆਂ, ਫ਼ਲ ਆਦਿ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ।
ਨਮਕ ਦੀ ਵਰਤੋਂ ਕਰੋ ਘੱਟ – ਹਾਈ ਬਲੈੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੇ ਖਾਣੇ ‘ਚ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ‘ਚ ਰਹੇਗਾ।
ਤਨਾਅ ਤੋਂ ਰਹੋ ਦੂਰ – ਅੱਜ ਦੀ ਰੁੱਝੀ ਅਤੇ ਭਜਦੌੜ ਭਰੀ ਜ਼ਿੰਦਗੀ ‘ਚ ਹਰ ਕੋਈ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ‘ਚ ਰਹਿੰਦਾ ਹੈ। ਅਜਿਹੇ ‘ਚ ਸਭ ਕੁਝ ਹਾਸਿਲ ਨਾ ਕਰ ਪਾਉਣ ਨਾਲ ਵਿਅਕਤੀ ਤਨਾਅ ‘ਚ ਚਲਾ ਜਾਂਦਾ ਹੈ ਜਿਸ ਦੇ ਕਾਰਨ BP ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ।
ਲਸਣ – ਕਈ ਔਸ਼ਦੀ ਗੁਣਾਂ ਨਾਲ ਭਰਪੂਰ ਲਸਣ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕੈਲੋਸਟਰੋਲ ਕੰਟਰੋਲ ‘ਚ ਰਹਿੰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਤੁਸੀਂ ਇਸ ਨੂੰ ਘਰ ‘ਚ ਖਾਣਾ ਬਣਾਉਣ ਲਈ ਵਰਤੋਂ ਕਰਨ ਦੇ ਨਾਲ ਇਸ ਨੂੰ ਕੱਚੇ ਪਾਣੀ ਦੇ ਨਾਲ ਵੀ ਖਾ ਸਕਦੇ ਹੋ।
ਕਾਲੀ ਮਿਰਚ – ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਕਾਲੀ ਮਿਰਚ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਧਾ ਗਿਲਾਸ ਪਾਣੀ ‘ਚ ਕਾਲੀ ਮਿਰਚ ਦਾ ਪਾਊਡਰ ਮਿਕਸ ਕਰ ਕੇ ਪੀਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਖਾਣਾ ਬਣਾਉਣ ‘ਚ ਵੀ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਔਲੇ ਅਤੇ ਪਿਆਜ਼ – ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ ‘ਚ ਔਲੇ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ। ਇਸ ਦੇ ਇਲਾਵਾ ਔਲਿਆਂ ਦੇ ਪਾਊਡਰ ‘ਚ ਪਿਆਜ਼ ਦਾ ਰਸ ਮਿਕਸ ਕਰ ਕੇ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ‘ਚ ਰਹਿੰਦਾ ਹੈ।
ਕੰਬੋਜ










