ਬੌਲੀਵੁਡ ਗਾਇਕਾ ਨੇਹਾ ਕੱਕੜ ਇੰਨ੍ਹੀਂ ਦਿਨੀਂ ਇੰਡੀਅਨ ਆਇਡਲ ਸੀਜ਼ਨ 11 ਨੂੰ ਜੱਜ ਕਰ ਰਹੀ ਹੈ। ਉਸ ਦੇ ਸਹਿ-ਜੱਜ ਵਿਸ਼ਾਲ ਦਡਲਾਨੀ ਅਤੇ ਹਿਮੇਸ਼ ਰੇਸ਼ਮੀਆ ਹਨ। ਇਸ ਸ਼ੋਅ ਨੂੰ ਆਦਿਤਿਆ ਨਾਰਾਇਣ ਹੋਸਟ ਕਰ ਰਿਹਾ ਹੈ। ਨੇਹਾ ਦੇ ਸ਼ੋਅ ‘ਚ ਰੋਣ ਨੂੰ ਲੈ ਕੇ ਅਕਸਰ ਹੀ ਚਰਚਾ ਰਹਿੰਦੀ ਹੈ। ਹੁਣ ਨੇਹਾ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਨੇਹਾ ਕੱਕੜ ਜਿਸ ਵਿਅਕਤੀ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਉਸ ਦਾ ਨਾਂ ਜਾਣ ਕੇ ਤੁਹਾਨੂੰ ਸ਼ਾਇਦ ਹੈਰਾਨੀ ਹੋਵੇਗੀ। ਦਰਅਸਲ ਨੇਹਾ ਕੱਕੜ ਦੇ ਵਿਆਹ ਦੀ ਗੱਲ ਆਦਿਤਿਆ ਨਾਰਾਇਣ ਨਾਲ ਚੱਲ ਰਹੀ ਹੈ। ਇਹ ਗੱਲ ਸ਼ੋਅ ਦੇ ਸੈੱਟ ‘ਤੇ ਹੋਈ। ਸੈੱਟ ‘ਤੇ ਹੀ ਆਦਿਤਿਆ ਦਾ ਪੂਰਾ ਪਰਿਵਾਰ ਨੇਹਾ ਨਾਲ ਮਿਲਣ ਵੀ ਪਹੁੰਚਿਆ।
ਖ਼ਬਰਾਂ ਮੁਤਾਬਿਕ, ਇੰਡੀਅਨ ਆਈਡਲ 11 ਦੇ ਆਉਣ ਵਾਲੇ ਐਪੀਸੋਡ ‘ਚ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਪਹੁੰਚਣਗੇ। ਇਸ ਸ਼ੋਅ ‘ਚ ਉਦਿਤ ਨਾਰਾਇਣ, ਨੇਹਾ ਨੂੰ ਆਪਣੇ ਬੇਟੇ ਦਾ ਨਾਂ ਲੈ ਕੇ ਸਤਾਉਂਦੇ ਨਜ਼ਰ ਆਉਣਗੇ। ਉਥੇ ਹੀ ਉਦਿਤ ਆਖਣਗੇ ਕਿ ਉਹ ਇਸ ਸ਼ੋਅ ਨੂੰ ਪਹਿਲੇ ਹੀ ਐਪੀਸੋਡ ਤੋਂ ਫ਼ੌਲੋ ਕਰ ਰਹੇ ਹਨ ਜਿਸ ਦੇ ਦੋ ਕਾਰਨ ਹਨ। ਇੱਕ ਤਾਂ ਇਸ ਸ਼ੋਅ ਦੇ ਕਨਟੈਸਟੈਂਟ ਬਹੁਤ ਟੇਲੈਂਟਿਡ ਹਨ ਅਤੇ ਦੂਜਾ ਇਹ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹਨ।
ਸਿਰਫ਼ ਉਦਿਤ ਨਾਰਾਇਣ ਹੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਦੀਪਾ ਨਾਰਾਇਣ ਨੇ ਵੀ ਇਸ ਸ਼ੋਅ ‘ਚ ਨੇਹਾ ਕੱਕੜ ਨੂੰ ਨਾਰਾਇਣ ਖ਼ਾਨਦਾਨ ਦੀ ਨੂੰਹ ਬਣਾਉਣ ਦੀ ਗੱਲ ਆਖੀ। ਇੰਨਾ ਹੀ ਨਹੀਂ ਸਗੋਂ ਨੇਹਾ ਦੇ ਮਾਤਾ-ਪਿਤਾ ਵੀ ਇਸ ਸ਼ੋਅ ‘ਚ ਆਏ ਸਨ ਅਤੇ ਉਹ ਵੀ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ। ਇਸ ਦੌਰਾਨ ਆਦਿਤਿਆ ਨਾਰਾਇਣ ਕਾਫ਼ੀ ਖ਼ੁਸ਼ ਨਜ਼ਰ ਆਏ।
ਦੱਸ ਦਈਏ ਕਿ ਨੇਹਾ ਕੱਕੜ ਫ਼ਿਲਹਾਲ ਵਿਆਹ ਲਈ ਤਿਆਰ ਨਹੀਂ। ਨੇਹਾ ਨੇ ਕਿਹਾ ਕਿ ਜੇਕਰ ਉਹ ਇੰਨੀ ਜਲਦੀ ਵਿਆਹ ਲਈ ਮੰਨ ਗਈ ਤਾਂ ਕੋਈ ਮਜ਼ਾ ਨਹੀਂ ਰਹਿ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸਭ ਇੱਕ ਮਜ਼ਾਕ ਸੀ। ਸਾਰੇ ਆਦਿਤਿਆ ਨਾਰਾਇਣ ਅਤੇ ਨੇਹਾ ਨੂੰ ਤੰਗ ਕਰਨ ਲਈ ਅਜਿਹਾ ਕਰ ਰਹੇ ਸਨ। ਹਾਲਾਂਕਿ ਆਦਿਤਿਆ ਸ਼ੋਅ ‘ਚ ਅਕਸਰ ਹੀ ਨੇਹਾ ਕੱਕੜ ਨਾਲ ਫ਼ਲਰਟ ਕਰਦਾ ਨਜ਼ਰ ਆਉਂਦਾ ਹੈ।











