ਫ਼ਿਲਮ ਇਸਤਰੀ ਦੀ ਸ਼ੂਟਿੰਗ ਲਈ ਮੱਧ ਪ੍ਰਦੇਸ਼ ਦਾ ਚੰਦੇਰੀ ਇਲਾਕਾ ਘੁੰਮ ਚੁਕੀ ਅਦਾਕਾਰਾ ਸ਼੍ਰਧਾ ਕਪੂਰ ਦਾ ਕਹਿਣਾ ਹੈ ਕਿ ਉੱਥੋਂ ਦਾ ਮਾਹੌਲ ਦਿਲ ਜਿੱਤ ਲੈਣ ਵਾਲਾ ਹੈ। ਸ਼੍ਰਧਾ ਨੇ ਕਿਹਾ ਕਿ ਛੋਟੇ ਸ਼ਹਿਰਾਂ ਦੇ ਲੋਕ ਭੌਤਿਕ ਚੀਜ਼ਾਂ ਪਿੱਛੇ ਨਹੀਂ ਭੱਜਦੇ। ਹਾਲ ਹੀ ‘ਚ ਸ਼੍ਰਧਾ ਨੇ ਚੰਦੇਰੀ ਦੇ ਆਪਣੇ ਅਨੁਭਵ ਬਾਰੇ ਇੱਕ ਇੰਟਰਵਿਊ ‘ਚ ਦੱਸਦੇ ਹੋਏ ਕਿਹਾ, ”ਮੈਂ ਚੰਦੇਰੀ ਜਾਣੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ, ਖ਼ਾਸ ਤੌਰ ‘ਤੇ ਕਿਲ੍ਹੇ ਖੇਤਰ ‘ਚ ਘੁੰਮਣ ਲਈ। ਮੁੰਬਈ ‘ਚ ਰਹਿੰਦੇ ਹੋਏ ਅਸੀਂ ਹਮੇਸ਼ਾ ਡੈੱਡਲਾਈਨਜ਼ ਦੇ ਪਿੱਛੇ ਭੱਜਦੇ ਹਾਂ ਅਤੇ ਸਾਡੀ ਜ਼ਿੰਦਗੀ ਇਨ੍ਹਾਂ ਦੇ ਆਸ-ਪਾਸ ਹੀ ਘੁੰਮਦੀ ਰਹਿੰਦੀ ਹੈ।” ਉਸ ਨੇ ਅੱਗੇ ਕਿਹਾ ਕਿ ਉੱਥੋਂ (ਚੰਦੇਰੀ) ਦੇ ਲੋਕ ਸਿੱਧੇ ਹਨ ਅਤੇ ਉਨ੍ਹਾਂ ‘ਚ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਨਹੀਂ। ਉਹ ਕੰਮ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਜਿਊਂਦੇ ਹਨ। ਸ਼ਾਇਦ ਛੋਟੇ ਕਸਬਿਆਂ ਦੇ ਲੋਕ ਓਨੇ ਅਮੀਰ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਦੀ ਭੌਤਿਕ ਚੀਜ਼ਾਂ ਨੂੰ ਲੈ ਕੇ ਓਨੀ ਇੱਛਾ ਹੁੰਦੀ ਹੈ, ਪਰ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ‘ਚ ਖ਼ੁਸ਼ੀ ਲੱਭਣੀ ਆਉਂਦੀਹੈ ਜਿਨ੍ਹਾਂ ਦਾ ਅਸੀਂ ਸ਼ਹਿਰ ਵਾਲੇ ਲੋਕ ਧਿਆਨ ਵੀ ਨਹੀਂ ਕਰਦੇ। ਜਾਣਾਕਰੀ ਲਈ ਦੱਸ ਦਈਏ ਕਿ ਸ਼੍ਰਧਾ ਕਪੂਰ ਦੀ ਇਸਤਰੀ 31 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਉਸ ਨਾਲ ਅਦਾਕਾਰ ਰਾਜਕੁਮਾਰ ਰਾਓ ਨਜ਼ਰ ਆਏਗਾ। ਇਸ ਫ਼ਿਲਮ ਤੋਂ ਬਾਅਦ ਅਗਲੇ ਮਹੀਨੇ ਸ਼੍ਰਧਾ ਕਪੂਰ ਦੀ ਬੱਤੀ ਗੁੱਲ ਮੀਟਰ ਚਾਲੂ ਫ਼ਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ।
—











