ਚੰਦਰਯਾਨ-2 ਨੇ ਭੇਜੀਆਂ ਧਰਤੀ ਦੀਆਂ ਅਨੋਖੀਆਂ ਤਸਵੀਰਾਂ

ਨਵੀਂ ਦਿੱਲੀ—ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨਿਕਾਂ ਨੇ ਸਫਲਤਾਪੂਰਵਕ ਚੰਦਰਮਾ ਮਿਸ਼ਨ ਚੰਦਰਯਾਨ-2 ਨੂੰ ਲਗਾਤਾਰ ਧਰਤੀ ਦੀ ਸ਼੍ਰੇਣੀ ਤੋਂ ਅੱਗੇ ਵਧਾ ਰਹੇ ਹਨ ਅਤੇ ਮਿਸ਼ਨ ਸ਼ੁਰੂ ਹੋਣ ਤੋਂ ਬਾਅਦ ਚੰਦਰਯਾਨ ਨੇ ਪਹਿਲੀ ਵਾਰ ਧਰਤੀ ਦੀਆਂ ਅਨੋਖੀਆਂ ਤਸਵੀਰਾਂ ਭੇਜੀਆਂ ਹਨ।
ਇਸਰੋ ਮੁਤਾਬਕ ਚੰਦਰਯਾਨ-2 ਨੇ ਇਹ ਤਸਵੀਰਾਂ ਐੱਲ. ਆਈ. 4 ਕੈਮਰੇ ਰਾਹੀਂ ਲਈਆਂ ਹਨ ਅਤੇ ਜਿਸ ‘ਚ ਧਰਤੀ ਨੀਲੇ ਰੰਗ ਦੀ ਦਿਖਾਈ ਦੇ ਰਹੀ ਹੈ। ਯੂਨੀਵਰਸਰਲ ਟਾਈਮਿੰਗ ਮੁਤਾਬਕ ਇਹ ਤਸਵੀਰਾਂ 17.32 ਮਿੰਟ ਦੀਆਂ ਹਨ। ਦੱਸਿਆ ਜਾਂਦਾ ਹੈ ਕਿ ਯੂਨੀਵਰਸਲ ਟਾਈਮ ਸਮਾਂ ਮਾਪਦੰਡ ਹੈ, ਜੋ ਕਿ ਧਰਤੀ ਦੇ ਘੁੰਮਣ ਦੀ ਔਸਤ ਗਤੀ ਨੂੰ ਦਰਸਾਉਂਦਾ ਹੈ। ਇਹ ਘੜ੍ਹੀਆਂ ਨਹੀਂ ਬਲਕਿ ਤਾਰਾਂ ਨੂੰ ਦੇਖ ਕੇ ਮਾਪਿਆਂ ਜਾਂਦਾ ਹੈ। ਦੱਸ ਦੇਈਏ ਕਿ ਭਾਰਤ ਕਰਾਡੀਨੇਟਡ ਯੂਨੀਵਰਸਲ ਟਾਈਮ ਤੋਂ 5 ਘੰਟੇ 30 ਮਿੰਟ ਅੱਗੇ ਹੈ। 22 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ ਇਸ ਨੂੰ ਪੇਰਿਜੀ (ਧਰਤੀ ਤੋਂ ਘੱਟ ਦੂਰੀ) 170 ਕਿ. ਮੀ. ਅਤੇ ਏਪੋਜੀ (ਧਰਤੀ ਤੋਂ ਜ਼ਿਆਦਾ ਦੂਰ) 45,475 ਕਿ. ਮੀ. ‘ਤੇ ਸਥਾਪਿਤ ਕੀਤਾ ਗਿਆ ਸੀ।
2 ਅਗਸਤ (ਸ਼ੁੱਕਰਵਾਰ) ਨੂੰ ਦੁਪਹਿਰ 3.27 ਮਿੰਟ ‘ਤੇ ਚੰਦਰਯਾਨ-2 ਚੌਥੀ ਸ਼੍ਰੇਣੀ ‘ਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ। ਹੁਣ ਇਸ ਦੀ ਪੇਰਿਜੀ 277 ਕਿ. ਮੀ. ਅਤੇ ਏਪੋਜੀ 89,472 ਕਿ. ਮੀ. ਕਰ ਦਿੱਤੀ ਗਈ ਹੈ। ਹੁਣ 6 ਅਗਸਤ ਤੱਕ ਧਰਤੀ ਦੇ ਚਾਰੇ ਪਾਸਿਓ ਚੰਦਰਯਾਨ-2 ਦੇ ਆਰਬਿਟ ਨੂੰ ਬਦਲਿਆ ਜਾਵੇਗਾ।
ਦੱਸਣਯੋਗ ਹੈ ਕਿ 22 ਜੁਲਾਈ ਨੂੰ ਲਾਂਚ ਕਰਨ ਤੋਂ ਬਾਅਦ ਹੀ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਲਈ ਚੰਦਰਯਾਨ-2 ਦੀ 48 ਘੰਟਿਆਂ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਲਾਂਚਿੰਗ ਦੇ 16.23 ਮਿੰਟ ਬਾਅਦ ਚੰਦਰਯਾਨ-2 ਧਰਤੀ ਤੋਂ ਲਗਭਗ 170 ਕਿ.ਮੀ ਦੀ ਉਚਾਈ ‘ਤੇ ਜੀ. ਐੱਸ. ਐੱਲ. ਵੀ-ਐੱਮ. ਕੇ 3 (GSLV-MK3) ਰਾਕੇਟ ਤੋਂ ਵੱਖਰਾ ਹੋ ਕੇ ਧਰਤੀ ਦੀ ਸ਼੍ਰੇਣੀ ‘ਚ ਚੱਕਰ ਲਗਾ ਰਿਹਾ ਸੀ। ਇਸਰੋ ਵਿਗਿਆਨਿਕਾਂ ਨੇ ਚੰਦਰਯਾਨ-2 ਦੇ ਲਾਂਚ ਨੂੰ ਲੈ ਕੇ ਕਾਫੀ ਬਦਲਾਅ ਕੀਤੇ ਸੀ।
29 ਜੁਲਾਈ ਨੂੰ ਦੁਪਹਿਰ 2.30 ਤੋਂ 3.30 ਦੇ ਵਿਚਾਲੇ ਚੰਦਰਯਾਨ-2 ਦੀ ਪੇਰਿਜੀ 276 ਕਿ.ਮੀ ਅਤੇ ਏਪੋਜੀ 71,792 ਕਿ.ਮੀ ਕੀਤੀ ਗਈ ਸੀ। 25 ਤੋਂ 26 ਜੁਲਾਈ ਦੀ ਦਰਮਿਆਨੀ ਰਾਤ 1.08 ਵਜੇ ਚੰਦਰਯਾਨ-2 ਦੀ ਪੇਰਿਜੀ 251 ਕਿ. ਮੀ ਅਤੇ ਏਪੋਜੀ 54,829 ਕਿ. ਮੀ. ਕੀਤੀ ਗਈ ਸੀ। 24 ਜੁਲਾਈ ਦੀ ਦੁਪਹਿਰ 2.52 ਵਜੇ ਚੰਦਰਯਾਨ 2 ਦੀ ਪੇਰਿਜੀ 230 ਕਿ. ਮੀ ਅਤੇ ਏਪੋਜੀ 45,163 ਕਿ. ਮੀ. ਕੀਤੀ ਗਈ ਸੀ।
ਚੰਦਰਯਾਨ-2 ਪੁਲਾੜ ਮਤਲਬ 22 ਜੁਲਾਈ ਤੋਂ ਲੈ ਕੇ 6 ਅਗਸਤ ਤੱਕ ਧਰਤੀ ਦੇ ਚਾਰੇ ਪਾਸਿਓ ਚੱਕਰ ਲਗਾਏਗਾ। ਇਸ ਤੋਂ ਬਾਅਦ 14 ਅਗਸਤ ਤੋਂ 20 ਅਗਸਤ ਤੱਕ ਚੰਦਰਮਾ ਦੇ ਪਾਸੇ ਜਾਣ ਵਾਲੀ ਲੰਬੀ ਸ਼੍ਰੇਣੀ ‘ਚ ਯਾਤਰਾ ਕਰੇਗਾ। 20 ਅਗਸਤ ਨੂੰ ਹੀ ਇਹ ਚੰਦਰਮਾ ਦੀ ਸ਼੍ਰੇਣੀ ‘ਚ ਪਹੁੰਚੇਗਾ। ਇਸ ਤੋਂ ਬਾਅਦ 11 ਦਿਨ ਮਤਲਬ 31 ਅਗਸਤ ਤੱਕ ਉਹ ਚੰਦਰਮਾ ਦੇ ਚਾਰੇ ਪਾਸਿਓ ਚੱਕਰ ਲਗਾਏਗਾ। ਫਿਰ 1 ਸਤੰਬਰ ਨੂੰ ਵਿਕ੍ਰਮ ਲੈਂਡਰ ਆਰਬਿਟਰ ਤੋਂ ਵੱਖਰਾ ਹੋ ਜਾਵੇਗਾ ਅਤੇ ਚੰਦਰਮਾ ਦੇ ਦੱਖਣੀ ਧਰੁਵ ਦੇ ਪਾਸੇ ਯਾਤਰਾ ਸ਼ੁਰੂ ਕਰੇਗਾ।