ਨਵੀਂ ਦਿੱਲੀਂ ਲੰਡਨ ‘ਚ ਚੈਂਪੀਅਨਜ਼ ਟ੍ਰਾਫ਼ੀ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਰੋਲੇਂਟ ਓਲਟਮੈਂਸ ਦਾ ਅਗਲਾ ਟੀਚਾ ਰੀਓ ਓਲੰਪਿਕ ਹੈ। ਚੈਂਪੀਅਨਜ਼ ਟ੍ਰਾਫ਼ੀ ‘ਚ ਮਿਲਿਆ ਚਾਂਦੀ ਦਾ ਤਮਗਾ ਮੁਕਾਬਲੇ ‘ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਦਰਸਾਉਂਦਾ ਹੈ। ਇਸ ਤੋਂ ਪਹਿਲਾਂ 1982 ‘ਚ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਕੋਚ ਨੇ ਇੱਥੇ ਪਹੁੰਚਣ ਤੋਂ ਬਾਅਦ ਕਿਹਾ, ”ਸਾਡਾ ਟੀਚਾ ਚੈਂਪੀਅਨਜ਼ ਟ੍ਰਾਫ਼ੀ ‘ਚ ਚਾਂਦੀ ਦਾ ਤਮਗਾ ਜਿੱਤਣਾ ਸੀ ਜੋ ਅਸੀ ਹਾਸਲ ਕਰ ਲਿਆ ਹੈ। ਹੁਣ ਉਹ ਅਤੀਤ ਦੀ ਗੱਲ ਹੈ। ਸਾਨੂੰ ਅੱਗੇ ਵੱਲ ਵੇਖਣਾ ਹੈ ਅਤੇ ਧਿਆਨ ਓਲੰਪਿਕ ‘ਤੇ ਹੈ। ਭਾਰਤੀ ਹਾਕੀ ਟੀਮ ਅੱਜ ਚੈਂਪੀਅਨਜ਼ ਟ੍ਰਾਫ਼ੀ ਅਤੇ ਵਾਲੇਂਸ਼ੀਆ ‘ਚ 6 ਦੇਸ਼ਾਂ ਦੇ ਸੱਦੇ ਗਏ ਮੁਕਾਬਲੇ ‘ਚ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਵਾਪਸ ਆਈ ਹੈ।
ਚੈਂਪੀਅਨਜ਼ ਟ੍ਰਾਫ਼ੀ ‘ਚ ਮਿਲੇ ਚਾਂਦੀ ਦਾ ਤਮਗਾ ਤੋਂ ਬਾਅਦ ਭਾਰਤ ਵਿਸ਼ਵ ਦਰਜੇ ‘ਚ ਪੰਜਵੇ ਸਥਾਨ ‘ਤੇ ਪਹੁੰਚ ਗਿਆ। ਓਲਟਮੈਂਸ ਨੇ ਕਿਹਾ, ”ਟੀਮ ਨੂੰ ਇੰਨੀ ਮਿਹਨਤ ਤੋਂ ਬਾਅਦ ਬ੍ਰੇਕ ਦੀ ਲੋੜ ਹੈ ਅਤੇ ਇਸ ਬ੍ਰੇਕ ਤੋਂ ਬਾਅਦ ਅਸੀ ਫ਼ਿਰ ਤਿਆਰੀ ਕਰਾਂਗੇ। ਭਾਰਤ ਵਾਲੇਂਸ਼ੀਆ ‘ਚ 6 ਦੇਸ਼ਾਂ ਦੇ ਮੁਕਾਬਲੇ ‘ਚ ਪੰਜਵੇ ਸਥਾਨ ‘ਤੇ ਰਿਹਾ। ਇਸ ਮੁਕਾਬਲੇ ‘ਚ 16 ਮੈਂਬਰਾਂ ਦੀ ਟੀਮ ਨੇ ਓਲੰਪਿਕ ਫ਼ਾਰਮੈਟ ‘ਤੇ ਖੇਡਿਆ। ਚੈਂਪੀਅਨਜ਼ ਟ੍ਰਾਫ਼ੀ ‘ਚ ਪਲੇਅਰ ਆਫ਼ ਦ ਟੂਰਨਾਮੈਂਟ ਰਹੇ ਹਰਮਨਪ੍ਰੀਤ ਸਿੰਘ ਨੇ ਕਿਹਾ, ”ਮੇਰੇ ਲਈ ਇਹ ਸੀਨੀਅਰ ਟੀਮ ਦੇ ਨਾਲ ਖੇਡਣ ਦਾ ਵੱਡਾ ਮੌਕਾ ਸੀ ਅਤੇ ਮੈਨੂੰ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਓਲੰਪਿਕ ਫ਼ਾਰਮੈਟ ‘ਚ ਖੇਡਣਾ ਚੁਣੌਤੀ ਭਰਿਆ ਸੀ ਪਰ ਅਸੀ ਇਸ ਤੋਂ ਬਹੁਤ ਕੁੱਝ ਸਿੱਖਿਆ। ਚੈਂਪੀਅਨਜ਼ ਟ੍ਰਾਫ਼ੀ ‘ਚ ਟੀਮ ਦੇ ਕਪਤਾਨ ਰਹੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੇ ਕਿਹਾ, ”ਸਾਨੂੰ ਸਾਡੀ ਜਿੱਤ ‘ਤੇ ਮਾਣ ਹੈ। ਟੀਮ ਨੂੰ ਮਿਲ ਰਹੇ ਸਾਰਿਆਂ ਦੇ ਸਹਿਯੋਗ ਦੇ ਲਈ ਅਸੀ ਧੰਨਵਾਦੀ ਹਾਂ। ਸਾਡਾ ਧਿਆਨ ਹੁਣ ਰੀਓ ਖੇਡਾਂ ‘ਤੇ ਹੋਵੋਗਾ ਜਿਸ ‘ਚ ਜ਼ੋਰਦਾਰ ਪ੍ਰਦਰਸ਼ਨ ਕਰਨਾ ਚਾਹਾਂਗੇ।












