ਚਿਲੀ ਦੇ ਔਰਿਕਾ ਪਲਾਂਟ ‘ਚ ਧਮਾਕਾ, 2 ਮਰੇ

4ਸੇਂਟਿਆਗੋ :  ਚਿਲੀ ਦੀ ਰਾਜਧਾਨੀ ਸੇਂਟਿਆਗੋ ‘ਚ ਆਸਟ੍ਰੇਲੀਆਈ ਕੰਪਨੀ ਔਰਿਕਾ ਲਿਮਟਿਡ ਦੇ ਇਮਲਸ਼ਨ ਪਲਾਂਟ ‘ਚ ਐਤਵਾਰ ਨੂੰ ਇਕ ਧਮਾਕਾ ਹੋ ਗਿਆ, ਜਿਸ ‘ਚ ਦੋ ਮਜਦੂਰਾਂ ਦੀ ਮੌਤ ਹੋ ਗਈ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਦੱਸਿਆ ਕਿ ਉੱਤਰੀ ਚਿਲੀ ਦੇ ਅੰਤੋਫਾਗਸਤਾ ਸ਼ਹਿਰ ‘ਚ ਕੰਪਨੀ ਦੇ ਇਮਲਸ਼ਨ ਪਲਾਂਟ ‘ਚ ਸਾਂਭ ਸੰਭਾਲ ਦੇ ਦੌਰਾਨ ਧਮਾਕਾ ਹੋ ਗਿਆ, ਜਿਸ ਕਾਰਨ ਇਥੇ ਕੰਮ ਕਰ ਰਹੇ ਦੋ ਮਜਦੂਰਾਂ ਦੀ ਮੌਤ ਹੋ ਗਈ। ਔਰਿਕਾ ਦੁਨੀਆ ਦੀ ਸਭ ਤੋਂ ਵੱਡੀ ਵਿਸਫੋਟਕ ਖਦਾਨ ਕੰਪਨੀ ਹੈ।