ਗੋਆ ਚੋਣਾਂ: ਭਾਜਪਾ ਕੱਲ੍ਹ ਕਰੇਗੀ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ

ਪਣਜੀ— ਗੋਆ ‘ਚ ਆਉਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਭਾਜਪਾ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੱਲ੍ਹ ਕਰੇਗੀ। ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵਿਨੈ ਤੇਂਦੁਲਕਰ ਨੇ ਪੀ.ਟੀ.ਆਈ. ਭਾਸ਼ਾ ‘ਚ ਅੱਜ ਦੱਸਿਆ, ‘ਉਮੀਦਵਾਰਾਂ ਦੀ ਦੂਜੀ ਅਤੇ ਆਖਰੀ ਸੂਚੀ ਦਾ ਐਲਾਨ ਕੱਲ੍ਹ ਦਿੱਲੀ ‘ਚ ਹੋਵੇਗੀ। ਤੇਂਦੁਲਕਰ ਦਾ ਦਾਅਵਾ ਹੈ ਕਿ ਇਸ ਘੋਸ਼ਣਾਂ ਨਾਲ ਸੱਤ-ਅੱਠ ਉਮੀਦਵਾਰਾਂ ਨੂੰ ਟਿਕਟ ਮਿਲਣ ਦਾ ਰਸਤਾ ਸਾਫ ਹੋ ਜਾਵੇਗਾ। ਇਸ ਹਫਤੇ ਦੀ ਸ਼ੁਰੂਆਤ ‘ਚ ਪਾਰਟੀ ਨੇ 29 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ ਮੁੱਖ ਮੰਤਰੀ ਲਕਸ਼ੀਕਾਂਤ ਪਰਸੇਕਰ ਸਮੇਤ 18 ਮੌਜੂਦਾ ਵਿਧਾਇਕਾਂ ਦੇ ਨਾਂ ਸੀ। ਤੇਂਦੁਲਕਰ ਨੇ ਕਿਹਾ ਕਿ ਪਾਰਟੀ ਆਪਣੇ ਦਮ ‘ਤੇ 36-37 ਸੀਟਾਂ ‘ਤੇ ਚੋਣਾਂ ਲੜੇਗੀ ਅਤੇ ਬਾਕੀ ਸੀਟਾਂ ‘ਤੇ ਇਹ ਸੁਤੰਤਰ ਉਮੀਦਵਾਰਾਂ ਨੂੰ ਸਮਰਥਨ ਦੇਵੇਗੀ। ਦਿੱਲੀ ‘ਚ ਘੋਸ਼ਿਤ ਹੋਈ ਪਹਿਲੀ ਸੂਚੀ ‘ਚ ਤਿੰਨ ਮੌਜੂਦਾ ਵਿਧਾਇਕਾਂ ਵਿਸ਼ਣੂ ਵਾਘ, ਸੰਤ ਏਡਰੇ, ਰਾਮੇਸ਼ ਤਾਵਡਕਰ, ਕਾਨਾਕੋਨਾ ਅਤੇ ਅਨੰਤ ਸ਼ੇਟ ਮਾਯੇਮ ਦੇ ਨਾਂ ਰਹਿ ਗਏ ਸੀ।