ਅਦਾਕਾਰ ਨਵਾਜ਼ੂਦੀਨ ਸਿਦੀਕੀ ਨੇ ਕਿਹਾ ਕਿ ਉਹ ਗੈਂਗਸਟਰ ਦੇ ਕਿਰਦਾਰ ਨੂੰ ਸੰਜੀਵ ਇਸ ਲਈ ਬਣਾ ਸਕਦਾ ਹੈ ਕਿਉਂਕਿ ਉਹ ਅਜਿਹੇ ਪਾਤਰਾਂ ਨੂੰ ਮਾਨਵੀ ਨਜ਼ਰੀਏ ਨਾਲ ਵੇਖਦਾ ਹੈ। ਸਿਦੀਕੀ ਨੂੰ ਉਨਰਾਗ ਦੀ ਫ਼ਿਲਮ ‘ਗੈਂਗਸ ਅਫਫ਼ ਵਾਸੇਪੁਰ” ਚ ਸਥਾਨਕ ਗੁੰਡੇ ਫ਼ੈਜ਼ਲ ਖ਼ਾਨ ਦੀ ਭੂਮਿਕਾ ਨਾਲ ਕਾਮਯਾਬੀ ਮਿਲੀ। ਇਹ ਕਿਹਾ ਜਾ ਸਕਦਾ ਹੈ ਕਿ ਗੈਂਗਸਟਰ ਦੇ ਰੋਲ ਲਈ ਸਿਦੀਕੀ ਪੂਰੀ ਤਰ੍ਹਾਂ ਫ਼ਿੱਟ ਬੈਠਦਾ ਹੈ। ਸਿਦੀਕੀ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ‘ਚ ਚਾਰ ਵਾਰ ਗੈਂਗਸਟਰ ਦੀ ਭੂਮਿਕਾ ਨਿਭਾਈ ਹੈ ਜਿਨ੍ਹਾਂ ‘ਚ ਮੁੰਨਾ ਮਾਈਕਲ ਅਤੇ ਬਾਬੂਮੋਸ਼ਾਏ ਬੰਦੂਕਬਾਜ਼ ਸ਼ਾਮਿਲ ਹਨ। ਉਸ ਨੇ ਇਨ੍ਹਾਂ ਭੂਮਿਕਾਵਾਂ ਨੂੰ ਇੱਕੋ ਤਰ੍ਹਾਂ ਦਾ ਨਹੀਂ ਨਿਭਾਇਆ। ਸਿਦੀਕੀ ਨੇ ਕਿਹਾ, ”ਮੈ ਕਦੇ ਗੈਂਗਸਟਰਜ਼ ਦੀਆਂ ਭੂਮਿਕਾਵਾਂ ਨੂੰ ਇੱਕ ਹੀ ਵਰਗਾ ਮੰਨਦੇ ਹੋਏ ਨਹੀਂ ਨਿਭਾਇਆ। ਮੈਨੂੰ ਲਗਦਾ ਹੈ ਕਿ ਇਹ ਇੱਕ ਵਿਅਕਤੀ ਦੀ ਭੂਮਿਕਾ ਹੈ। ਉਹ ਵਿਅਕਤੀ ਚੰਗਾ ਜਾਂ ਮਾੜਾ ਹੋ ਸਕਦਾ ਹੈ, ਅਤੇ ਕਈ ਵਾਰ ਤਾਂ ਕਿਸੇ ਵਿਅਕਤੀ ਦੇ ਸ਼ਖ਼ਸੀਅਤ ਦੀ ਨਕਾਰਾਤਮਕ ਗੱਲਾਂ ਜ਼ਿਆਦਾ ਨਜ਼ਰ ਆਉਾਂਦੀਆਂ ਹਨ, ਪਰ ਮੈਂ ਕਦੇ ਆਪਣੀ ਭੂਮਿਕਾਵਾਂ ਨੂੰ ਗੈਂਗਸਟਰ ਦੀ ਤਰ੍ਹਾਂ ਨਹੀਂ ਮੰਨਿਆ। ਮੈਂ ਤਾਂ ਮਨੁੱਖੀ ਨਜ਼ਰੀਏ ਨਾਲ ਉਨ੍ਹਾਂ ਨੂੰ ਵੇਖਦਾ ਹਾਂ।”
44 ਸਾਲਾ ਸਿਦੀਕੀ ਨੇ ਵੈੱਬ ਸੀਰੀਜ਼ ਸੀਕ੍ਰੇਟ ਗੇਮਜ਼ ‘ਚ ਇੱਕ ਵਾਰ ਫ਼ਿਰ ਨਕਾਰਾਤਮਕ ਭੂਮਿਕਾ ਨਿਭਾਈ ਹੈ। ਸਿਦੀਕੀ ਨੇ ਦੱਸਿਆ ਕਿ ਇਹ ਭੂਮਿਕਾ ਉਸ ਦੀਆਂ ਪਹਿਲੀਆਂ ਭੂਮਿਕਾਵਾਂ ਤੋਂ ਅਲੱਗ ਹੈ। ਇਸ ਭੂਮਿਕਾ ਨਾਲ ਨਵਾਜ਼ੂਦੀਨ ਸਿਦੀਕੀ ਇੱਕ ਵਾਰ ਫ਼ਿਰ ਚਰਚਾ ‘ਚ ਹੈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਨਵਾਜ਼ੂਦੀਨ ਬੌਲੀਵੁੱਡ ‘ਚ ਗੈਂਗਸਟਰਾਂ ਦੇ ਕਿਰਦਾਰ ਨਿਭਾਉਣ ਲਈ ਪੂਰਾ ਫ਼ਿੱਟ ਬੈਠਣ ਵਾਲੇ ਅਦਾਕਾਰਾਂ ‘ਚੋਂ ਇੱਕ ਹੈ। ਸਿਦੀਕੀ ਨੇ ਇਸ ਸੀਰੀਜ਼ ‘ਚ ਇੱਕ ਅਜਿਹੇ ਗੈਂਗਸਟਰ ਦਾ ਕਿਰਦਾਰ ਨਿਭਾਇਆ ਹੈ ਜਿਸ ਦੇ ਸਿਰ ‘ਤੇ 150 ਲੋਕਾਂ ਨੂੰ ਮਾਰਨ ਦਾ ਦੋਸ਼ ਲੱਗਾ ਹੋਇਆ ਹੈ। ਇਹ ਫ਼ਿਲਮ ਮੁੰਬਈ ਦੇ ਪੁਲਿਸ ਅਧਿਕਾਰੀ ਸਰਤਾਜ ਸਿੰਘ ਦੇ ਆਲੇ-ਦੁਆਲੇ ਘੁੰਮਦੀ ਕਹਾਣੀ ਹੈ।











