ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ‘ਚ 4 ਮੰਜ਼ਲਾਂ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਇਮਾਰਤ ‘ਚ ਕਰੀਬ 8 ਲੋਕ ਸਨ। ਸਾਰੇ ਲੋਕ ਇਮਾਰਤ ਦੇ ਮਲਬੇ ਹੇਠਾਂ ਦੱਬੇ ਹੋਏ ਹਨ ਅਤੇ ਮੌਕੇ ‘ਤੇ ਰੈਸਕਿਊ ਟੀਮ ਪੁੱਜੀ ਹੋਈ ਹੈ ਅਤੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਸਵੇਰੇ 5 ਵਜੇ ਹੋਇਆ।
ਖਬਰਾਂ ਅਨੁਸਾਰ ਬਿਲਡਿੰਗ ਦੇ ਨਿਰਮਾਣ ਦਾ ਕੰਮ ਕਰਨ ਵਾਲੇ ਮਜ਼ਦੂਰ ਉੱਥੇ ਰਹਿ ਰਹੇ ਸਨ, ਅਚਾਨਕ ਬਿਲਡਿੰਗ ਢਹਿ ਗਈ। ਮਜ਼ਦੂਰ ਮਲਬੇ ਹੇਠਾਂ ਦੱਬ ਗਏ ਅਤੇ ਚੀਕਾਂ ਸੁਣ ਸਥਾਨਕ ਲੋਕ ਮਦਦ ਲਈ ਪੁੱਜੇ। ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ. (ਕੌਮੀ ਆਫ਼ਤ ਪ੍ਰਬੰਧਨ ਫੋਰਸ) ਦੀ ਟੀਮ ਹਾਦਸੇ ਵਾਲੀ ਜਗ੍ਹਾ ਪੁੱਜੀ। ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ।















