ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਹਵਾਈ ਜਹਾਜ਼ਾਂ ਰਾਹੀਂ ਗਾਜ਼ਾ ਵਿਖੇ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਜਲਦੀ ਹੀ ਹਵਾਈ ਰਸਤਿਓਂ ਗਾਜ਼ਾ ਨੂੰ ਮਨੁੱਖੀ ਪਹੁੰਚਾਉਣਾ ਸ਼ੁਰੂ ਕਰੇਗਾ।
ਬਾਈਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਹੀ ਇਜ਼ਰਾਈਲੀ ਸੈਨਿਕਾਂ ਨਾਲ ਹੋਈ ਮੁਠਭੇੜ ਦੌਰਾਨ ਕਈ ਫਲਸਤੀਨੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਗਾਜ਼ਾ ‘ਚ ਬੀਤੇ ਦਿਨ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਫਲਸਤੀਨੀਆਂ ‘ਤੇ ਇਜ਼ਰਾਈਲ ਨੇ ਹਵਾਈ ਹਮਲਾ ਕਰ ਦਿੱਤਾ ਸੀ, ਜਿਸ ‘ਚ 100 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ ਸੀ, ਜਦਕਿ 700 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।















