ਮੁੰਬਈ — ਨਵੰਬਰ ਦੀ ਸੈਲਰੀ ਕਈ ਲੋਕਾਂ ਦੇ ਬੈਂਕ ਖਾਤਿਆਂ ‘ਚ ਬੁੱਧਵਾਰ ਨੂੰ ਆ ਗਈ, ਪਰ ਹੱਥ ‘ਚ ਨਹੀਂ ਆ ਸਕੀ। ਲੋਕਾਂ ਨੂੰ ਲੰਬੀਆਂ ਲਾਇਨਾਂ ‘ਚ ਖੜ੍ਹਨਾ ਪੈ ਰਿਹਾ ਹੈ। ਕੁਝ ਹੀ ਲੋਕਾਂ ਨੂੰ ਕੈਸ਼ ਮਿਲ ਸਕਿਆ ਹੈ। ਬਾਕੀਆਂ ਨੇ ਬੈਂਕਾਂ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ। ਕਈ ਲੋਕ ਪੋਕੇਮਾਨ ਦੀ ਤਰਜ਼ ‘ਤੇ ਐਪ ਜ਼ਰੀਏ ਕੈਸ਼ ਵਾਲਾ ਏ. ਟੀ.ਐੱਮ ਤਲਾਸ਼ਦੇ ਰਹੇ। ਬੈਂਕਰਾਂ ਨੇ ਦੱਸਿਆ ਕਿ ਸਾਰੇ ਏ. ਟੀ. ਐੱਮਸ ‘ਚ ਜ਼ਰੂਰਤ ਦੇ ਮੁਕਾਬਲੇ 20 ਫੀਸਦੀ ਕੈਸ਼ ਹੀ ਉੱਪਲੱਬਧ ਕਰਾਇਆ ਜਾ ਸਕਿਆ ਹੈ। ਬੈਂਕਰਾਂ ਦਾ ਕਹਿਣਾ ਹੈ ਕਿ 500 ਰੁਪਏ ਦੇ ਨਵੇਂ ਨੋਟਾਂ ਦੀ ਕਮੀ ਨਾਲ ਸਥਿਤੀ ਖਰਾਬ ਹੋ ਰਹੀ ਹੈ।
ਪ੍ਰਾਈਵੇਟ ਸੈਕਟਰ ਦੇ ਇਕ ਵੱਡੇ ਬੈਂਕ ਦੇ ਅਧਿਕਾਰੀ ਨੇ ਕਿਹਾ,”ਬੈਕਾਂ ਦੀਆਂ ਸ਼ਾਖਾਵਾਂ ਕੇ ਏ. ਟੀ. ਐੱਮਸ ‘ਚ ਲੋੜੀਂਦਾ ਕੈਸ਼ ਹੈ ਹੀ ਨਹੀਂ, ਲਿਹਾਜ਼ਾ ਸਾਡੇ ਵਲੋਂ ਤਾਂ ਇਸ ਸਥਿਤੀ ‘ਚ ਕੋਈ ਖਾਸ ਸੁਧਾਰ ਨਹੀਂ ਹੋਣ ਵਾਲਾ ਹੈ। ਸਥਿਤੀ ਤਦ ਹੀ ਬਿਹਤਰ ਹੋਵੇਗੀ, ਜਦ 500 ਰੁਪਏ ਦੇ ਨਵੇਂ ਨੋਟ ਵਰਤੋਂ ‘ਚ ਆਉਣਗੇ। ਇਸ ‘ਚ ਅਜੇ ਕਈ ਦਿਨ ਲੱਗਣਗੇ।” 8 ਨਵੰਬਰ ਤੋਂ ਬਾਅਦ ਬੁੱਧਵਾਰ ਸੈਲਰੀ ਪੇਮੈਂਟ ਦਾ ਪਹਿਲਾ ਦਿਨ ਸੀ। ਖੁੱਲ੍ਹਣ ਦੇ ਕੁਝ ਹੀ ਘੰਟਿਆਂ ਬਾਅਦ ਬੈਂਕਾਂ ‘ਚ ਕੈਸ਼ ਖਤਮ ਹੋ ਗਿਆ। ਹਾਲਾਂਕਿ ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ 500 ਰੁਪਏ ਦੇ ਨੋਟਾਂ ਦੀ ਸਪਲਾਈ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਹੋਰ ਬੈਂਕਰ ਨੇ ਕਿਹਾ ਕਿ ਰਿਜ਼ਰਵ ਬੈਂਕ ਅਜੇ ਕਈ ਗੱਲਾਂ ਦੇ ਆਧਾਰ ‘ਤੇ ਕੈਸ਼ ਸਪਲਾਈ ਕਰ ਰਿਹਾ ਹੈ। ਮਸਲਨ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਕਿਸੇ ਬੈਂਕ ਬ੍ਰਾਂਚ ਨੂੰ ਕਿੰਨਾ ਕੈਸ਼ ਦਿੱਤਾ ਗਿਆ ਸੀ। ਫਿਲਹਾਲ ਤਾਂ ਕੈਸ਼ ਰਾਸ਼ਨਿੰਗ ਜਾਰੀ ਹੈ।
ਏ. ਟੀ. ਐੱਮ ਨੈੱਟਵਰਕ ਦੀ ਜਾਣਕਾਰੀ ਰੱਖਣ ਵਾਲੇ ਇਕ ਸ਼ਖਸ ਨੇ ਕਿਹਾ,”ਸਾਨੂੰ ਕੈਸ਼ ਦੀ ਰੋਜ਼ ਦੀ ਜ਼ਰੂਰਤ ਦੇ ਮੁਕਾਬਲੇ 20 ਫੀਸਦੀ ਹੀ ਨਕਦੀ ਮਿਲ ਰਹੀ ਹੈ। ਏ. ਟੀ. ਐੱਮ ਟਾਸਕ ਫੋਰਸ ਦੀ ਨਿਗਰਾਨੀ ਹੇਠ 1.5 ਲੱਖ ਤੋਂ ਜ਼ਿਆਦਾ ਏ. ਟੀ. ਐÎੱਮਸ ਨੂੰ ਨਵੀਂ ਸੀਰੀਜ਼ ਦੇ ਨੋਟਾਂ ਲਈ ਦੁਰੱਸਤ ਕਰ ਦਿੱਤਾ ਗਿਆ ਹੈ, ਪਰ ਰਿਜ਼ਰਵ ਬੈਂਕ ਤੋਂ ਕੈਸ਼ ਦੀ ਸਪਲਾਈ ਲੋੜੀਂਦੀ ਮਾਤਰਾ ‘ਚ ਨਹੀਂ ਹੋ ਰਹੀ ਹੈ।”















