
ਮੁੰਬਈ – ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਪਹਿਲਾਂ ਨਾਲੋਂ ਕਾਫ਼ੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੂ ਬਾਬਾ ਇੱਕ ਨਵੇਂ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਸੰਜੇ ਦੱਤ ਦੀ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਆਪਣੇ ਵਾਲਾਂ ਦੇ ਸਟਾਈਲ ਨੂੰ ਬਦਲ ਲਿਆ ਹੈ। ਆਪਣੀ ਨਵੀਂ ਲੁੱਕ ਦੀਆਂ ਸੰਜੇ ਦੱਤ ਨੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕੌਮੈਂਟ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਵਾਲਾਂ ਦਾ ਰੰਗ ਪਲੈਟੀਨਮ ਬਲੌਂਡ ਕਰਵਾ ਲਿਆ ਹੈ। ਸੰਜੇ ਦੱਤ ਦੇ ਇਸ ਨਵੇਂ ਲੁੱਕ ਨੂੰ ਉਨ੍ਹਾਂ ਦੇ ਹੇਅਰ ਸਟਾਈਲਿਸਟ ਅਲੀਮ ਹਕੀਮ ਨੇ ਆਪਣੇ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤਾ। ਅਲੀਮ ਨੇ ਸੰਜੇ ਦੱਤ ਦੀਆਂ ਕਈ ਤਸਵੀਰਾਂ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਤਸਵੀਰਾਂ ‘ਚ ਸੰਜੂ ਬਾਬਾ ਯਾਨੀਕਿ ਸੰਜੇ ਦੱਤ ਆਪਣੀ ਚਿੱਟੀ ਦਾੜ੍ਹੀ ‘ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀਆਂ ਅੱਖਾਂ ‘ਤੇ ਕਾਲਾ ਚਸ਼ਮਾ, ਨੀਲੀ ਟੀ-ਸ਼ਰਟ ਪਹਿਨੇ ਇਸ ਲੁੱਕ ‘ਚ ਕਾਫ਼ੀ ਆਤਮਵਿਸ਼ਵਾਸ ਅਤੇ ਕੂਲ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਸੰਜੇ ਦੱਤ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੌਜੈਕਟ ਹਨ। ਯਸ਼ ਰਾਜ ਫ਼ਿਲਮਜ਼ ਦੀ ਸ਼ਮਸ਼ੇਰਾ ‘ਚ ਜਿੱਥੇ ਉਹ ਰਣਬੀਰ ਕਪੂਰ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਉਥੇ ਹੀ ਸੰਜੇ ਦੱਤ ਬੌਲੀਵੁਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਯਸ਼ ਰਾਜ ਫ਼ਿਲਮਜ਼ ਦੀ ਫ਼ਿਲਮ ਪ੍ਰਿਥਵੀਰਾਜ ‘ਚ ਵੀ ਨਜ਼ਰ ਆਉਣਗੇ।












