ਅੰਮ੍ਰਿਤਸਰ – ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੱਡਾ ਹਮਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਜਨਤਾ ਦੇ ਮੁੱਦੇ ਚੁੱਕਣ ’ਚ ਲੱਗੇ ਹੋਏ ਹਨ, ਜਿਸ ਕਾਰਨ ਕਾਂਗਰਸ ਸਰਕਾਰ ਉਨ੍ਹਾਂ ਨੂੰ ਦਬਾਉਣ ’ਚ ਲੱਗੀ ਹੋਈ ਹੈ। ਪਹਿਲਾਂ ਉਸ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਸਨ ਅਤੇ ਹੁਣ ਚੰਨੀ ਲੱਗੇ ਹੋਏ ਹਨ । ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸਟੇਟ ’ਤੇ ਕਿਹਾ ਕਿ ਮੈਂ ਰੇਤ ਮਾਫਿਆ ਖ਼ਤਮ ਕਰ ਦਿੱਤਾ, ਉਸ ਤੋਂ ਬਾਅਦ ਹੀ ਸਿੱਧੂ ਨੇ ਆਪ ਕਿਹਾ ਕਿ ਚੰਨੀ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਰੇਤ ਮਾਫਿਆ ਅਜੇ ਤੱਕ ਮੁਆਫ਼ ਨਹੀਂ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਅਜਿਹਾ ਕਹਿਣ ’ਤੇ ਮੈਂ ਨਵਜੋਤ ਸਿੱਧੂ ਦੀ ਹਿੰਮਤ ਦੀ ਦਾਦ ਦਿੰਦਾ ਹਾਂ, ਕਿਉਂਕਿ ਨਵਜੋਤ ਸਿੱਧੂ ਆਪ ਕਹਿੰਦੇ ਹਨ ਕਿ ਚੰਨੀ ਜਿਨ੍ਹੇ ਵੀ ਵਾਅਦੇ ਲੋਕਾਂ ਨਾਲ ਕਰਦੇ ਹਨ, ਉਹ ਸਾਰੇ ਝੂਠ ਹਨ। ਜੋ ਐਲਾਨ ਕਰਦੇ ਹਨ, ਉਹ ਵੀ ਝੂਠੇ ਹਨ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲੋਕਾਂ ਦੀ ਬਿਜਲੀ ਮੁਫ਼ਤ ਕਰ ਦਿੱਤੀ ਜਾਵੇਗੀ, ਜੋ ਅਜੇ ਤੱਕ ਨਹੀਂ ਹੋਈ। ਉਹ ਸਿਰਫ਼ ਵਾਅਦੇ ਕਰਨੇ ਜਾਣਦੇ ਹਨ, ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕਦੇ। ਬੀਤੇ ਦਿਨ ਚੰਨੀ ਨੇ ਆਟੋ ਵਾਲਿਆਂ ਦੇ ਚਾਲਾਨ ਮੁਆਫ਼ ਕਰਨ ਦੀ ਗੱਲ ਕਹਿ ਹੈ, ਵੇਖਦੇ ਹਾਂ ਉਹ ਵੀ ਹੁੰਦੇ ਹਨ ਕਿ ਨਹੀਂ।
ਪੰਜਾਬ ਦਾ ਖਜ਼ਾਨਾ ਖਾਲੀ ਹੋਣ ’ਤੇ ਕੇਜਰੀਵਾਲ ’ਤੇ ਪੰਜਾਬ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦਾ ਖਜ਼ਾਨਾ ਕਿਸ ਨੇ ਖਾਲੀ ਕੀਤਾ ਹੈ? ਜਿਹੜੇ ਕਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਉਹ ਲੋਕ ਅਸਤੀਫ਼ਾ ਦੇ ਦੇਣ, ਕਿਉਂਕਿ ਸਾਨੂੰ ਪੰਜਾਬ ਦਾ ਖ਼ਾਲੀ ਭਰਨਾ ਆਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇਸ ਦੀ ਜਾਂਚ ਕਰਾਂਗੇ।















