ਚੰਡੀਗੜ੍ਹ : ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਾਡਾ ਰਾਸ਼ਟਰੀ ਕਰਤੱਵ ਹੈ ਜੇਕਰ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਗਈ ਤਾਂ ਸਾਨੂੰ ਆਉਣ ਵਾਲੇ ਸਮੇਂ ਵਿਚ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਾਂ• ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਅਤੇ ਹਰਿਆਣਾ, ਪ੍ਰਸ਼ਾਸਕ ਯੂ.ਟੀ ਚੰਡੀਗੜ• ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਤੇਲ ਅਤੇ ਗੈਸ ਸਾਂਭ-ਸੰਭਾਲ ਪੰਦਰਵਾੜਾ 2016 ਦਾ ਉਦਘਾਟਨ ਕਰਨ ਉਪਰੰਤ ਇੰਡੀਅਨ ਆਇਲ ਇੰਡਸਟਰੀ ਕਾਰਪੋਰੇਸ਼ਨ, ਪੈਟਰੋਲੀਅਮ ਕੰਜਰਵੇਸ਼ਨ ਰਿਸਰਚ ਐਸੋਸੀਏਸ਼ਨ ਅਤੇ ਹੋਰਨਾ ਤੇਲ ਕੰਪਨੀਆਂ ਵੱਲੋਂ ਇੰਡੀਅਨ ਇੰਸਟੀਚਿਉਟ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ) ਐਸ.ਏ.ਐਸ ਨਗਰ ਦੇ ਐਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਉਨਾਂ• ਤੇਲ ਅਤੇ ਗੈਸ ਬਚਾਓ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।
ਪ੍ਰੋ: ਸੋਲੰਕੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਬਹੁਤ ਹੱਦ ਤੱਕ ਸੀਮਤ ਹਨ ਅਤੇ ਸਾਨੂੰ ਹੁਣ ਵੀ ਵਿਦੇਸ਼ਾਂ ਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ 78 ਫੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਰਿਹਾ ਹੈ। ਜਿਸ ਦੇ ਇਵਜ਼ ਵਿਚ ਸਾਨੂੰ ਵਿਦੇਸ਼ੀ ਮੁਦਰਾ ਅਦਾ ਕਰਨੀ ਪੈਂਦੀ ਹੈ। ਉਨਾਂ• ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਪਾਵਰ ਅਤੇ ਪੈਟਰੋਲੀਅਮ ਪਦਾਰਥਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਨਾਂ• ਕਿਹਾ ਕਿ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੀ ਸਾਂਭ-ਸੰਭਾਲ ਦਾ ਮਤਲਬ ਇਨਾਂ• ਦੀ ਵਰਤੋਂ ਬੰਦ ਕਰ ਦੇਣਾ ਨਹੀਂ ਸਗੋਂ ਇਨਾਂ• ਦੀ ਵਰਤੋਂ ਜਰੂਰਤ ਮੁਤਾਬਕ ਕਰਨਾ ਅਤੇ ਦੁਰਵਰਤੋਂ ਨੂੰ ਰੋਕਣਾ ਹੈ । ਉਨਾਂ• ਕਿਹਾ ਕਿ ਹਰੇਕ ਦੇਸ਼ ਵਾਸੀ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਕੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਪ੍ਰੋ: ਸੋਲੰਕੀ ਨੇ ਇਸ ਮੌਕੇ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਤੇਲ ਅਤੇ ਗੈਸ ਸਾਂਭ-ਸੰਭਾਲ ਲਈ ਸ਼ੁਰੂ ਕੀਤੇ ਗਏ ਪੰਦਰਵਾੜੇ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਜੋ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਹਨ ਉਹ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਬੇਹੱਦ ਸਹਾਈ ਹੋਣਗੇ । ਉਨਾਂ• ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਤੇਲ ਅਤੇ ਗੈਸ ਦੀ ਬੱਚਤ ਲਈ ਪੇਸ਼ ਕੀਤੇ ਪ੍ਰੋਗਰਾਮਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਵੱਲੋਂ ਦਿੱਤੇ ਗਏ ਸੰਦੇਸ਼ ਲੋਕਾਂ ਲਈ ਵਧੇਰੇ ਸਾਰਥਕ ਹੁੰਦੇ ਹਨ। ਉਨਾਂ• ਸਮਾਜ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੇ ਸੁਨਹਿਰੀ ਭਵਿੱਖ ਲਈ ਅਤੇ ਆਪਣੇ ਬੱਚਿਆਂ ਨੂੰ ਸਵੱਛ ਵਾਤਾਵਰਣ ਦੇਣ ਲਈ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਪੂਰੇ ਸੰਜਮ ਨਾਲ ਕਰਨ ਅਤੇ ਇਨਾਂ• ਦੀ ਕਿਸੇ ਵੀ ਕੀਮਤ ਦੂਰਵਰਤੋਂ ਨਾ ਕੀਤੀ ਜਾਵੇ। ਉਨਾਂ• ਤੇਲ ਅਤੇ ਗੈਸ ਦੀ ਸਾਂਭ- ਸੰਭਾਲ ਲਈ ਘਰੇਲੂ, ਖੇਤੀਬਾੜੀ, ਇੰਡਸਟਰੀ ਅਤੇ ਟਰਾਂਸਪੋਰਟ ਸੈਕਟਰ ਵਿਚ ਇਕ ਸਫਲਤਾ ਪੂਰਵਕ ਜਾਗਰੂਕਤਾ ਮੁਹਿੰਮ ਵਿੰਢਣ ਦੀ ਲੋੜ ਤੇ ਜ਼ੋਰ ਦਿੱਤਾ । ਉਨਾਂ• ਇਸ ਮੌਕੇ ਪੈਟਰੋਲਿਅਮ ਪਦਾਰਥਾਂ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਉਨਾਂ• ਦੀ ਸਾਂਭ-ਸੰਭਾਲ ਕਰਨਾ ਅਤੇ ਵਾਤਾਵਰਣ ਦੀ ਸਵੱਛ ਇੰਧਣ ਦਾ ਪ੍ਰੋਯਗ ਕਰਨ ਸਬੰਧੀ ਸੰਹੁ ਵੀ ਚੁਕਾਈ । ਪ੍ਰੋ: ਸੋਲੰਕੀ ਨੇ ਇਸ ਮੌਕੇ ਤੇਲ ਅਤੇ ਗੈਸ ਦੀ ਸਾਂਭ-ਸੰਭਾਲ ਲਈ ਯੋਗਦਾਨ ਪਾਉਣ ਵਾਲੀਆਂ ਵਿਦਿਅਕ ਸੰਸਥਾਂਵਾਂ ਅਤੇ ਸਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ।
ਸਮਾਗਮ ਨੂੰ ਸੰਬੋਧਨ ਕਰਦਿਆਂ ਖੁਰਾਕ,ਿਸਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਵਰਤੋਂ ਸਾਨੂੰ ਬੜੇ ਹੀ ਸੋਚ ਸਮਝਕੇ ਕਰਨੀ ਪਵੇਗੀ ਕਿਉਂਕਿ ਇਹ ਸੋਮੇ ਸਾਡੇ ਕੋਲ ਬਹੁਤ ਹੱਦ ਤੱਕ ਸੀਮਤ ਹਨ ਅਤੇ ਸਾਨੂੰ ਪੈਟਰੋਲੀਅਮ ਵਸਤਾਂ ਦੀ ਵਰਤੋਂ ਜਰੂਰਤ ਮੁਤਾਬਿਕ ਕਰਨੀ ਚਾਹੀਦੀ ਹੈ। ਉਨਾਂ• ਕਿਹਾ ਕਿ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸਟੇਟ ਕੁਆਰਡੀਨੇਟਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਪੀ.ਕੇ ਦਾਸ ਨੇ ਦੱਸਿਆ ਕਿ 31 ਜਨਵਰੀ ਤੱਕ ਚਲਣ ਵਾਲੇ ਤੇਲ ਅਤੇ ਗੈਸ ਸਾਂਭ-ਸੰਭਾਲ ਪੰਦਰਵਾੜੇ ਦੌਰਾਨ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਤਹਿਤ ਟਰਾਂਸਪੋਰਟ, ਇੰਡਸਟਰੀਅਲ, ਖੇਤੀਬਾੜੀ ਸੈਕਟਰ ਤੱਕ ਪਹੁੰਚ ਕੀਤੀ ਜਾਵੇਗੀ । ਇਥੋਂ ਤੱਕ ਕੇ ਘਰੇਲੂ ਔਰਤਾਂ ਨੂੰ ਵੀ ਗੈਸ ਦੀ ਵਰਤੋਂ ਸੰਜਮ ਨਾਲ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ• ਦੱਸਿਆ ਕਿ ਇਸ ਸਾਲ ਇੰਧਣ ਹੋ ਸਵੱਛ, ਜਨਗਨ ਰਹੇ ਸਵੱਸਥ ਥੀਮ ਰੱਖਿਆ ਗਿਆ ਹੈ। ਉਨਾਂ• ਦੱਸਿਆ ਕਿ 1997 ਤੋਂ ਲੈ ਕੇ ਹਰ ਸਾਲ ਇਹ ਪੰਦਰਵਾੜਾ ਲਗਤਾਰ ਮਨਾਇਆ ਜਾ ਰਿਹਾ ਹੈ ਜਿਸ ਦਾ ਮੰਤਵ ਲੋਕਾਂ ਵਿਚ ਤੇਲ ਅਤੇ ਗੈਸ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ• ਹੋਰ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਪਿੰਡ ਪੱਧਰ ਤੇ ਐਲ.ਪੀ.ਜੀ. ਦੇ ਕੁਨੈਕਸ਼ਨ ਵਧਾਏ ਜਾਣਗੇ ਤਾਂ ਜੋ ਪਿੰਡ ਧੂੰਆਂ ਰਹਿਤ ਬਣਾਇਆ ਜਾ ਸਕੇ। ਇਸ ਸਮਾਗਮ ਨੂੰ ਡਿਪਟੀ ਡਾਇਰੈਕਟਰ ਸ੍ਰੀ ਸੁਧੀਰ ਸਤੀਸ਼ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ, ਤਹਿਸੀਲਦਾਰ ਸ੍ਰੀ ਰਵਿੰਦਰ ਬਾਂਸਲ, ਐਸ.ਪੀ ਸ੍ਰੀ ਅਸ਼ੀਸ ਕਪੂਰ, ਸ੍ਰੀ ਜੀ.ਐਸ. ਸੋਢੀ, ਸ੍ਰੀ ਨਗੇਸ਼ ਮਿੱਤਲ, ਸ੍ਰੀ ਸੰਜੇ ਅਰੋੜਾ ਅਤੇ ਤੇਲ ਕੰਪਨੀਆਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਤੇਲ ਅਤੇ ਗੈਸ ਦੀ ਸਾਂਭ-ਸੰਭਾਲ ਦੀ ਥੀਮ ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।















